29.1 C
Patiāla
Saturday, May 4, 2024

ਝਬਾਲ: ਪੁਲੀਸ ਤੇ ਗੈਂਗਸਟਰਾਂ ਵਿੱਚਾਲੇ ਗੋਲੀਬਾਰੀ ਵਿੱਚ ਇਕ ਗੈਂਗਸਟਰ ਜ਼ਖ਼ਮੀ, ਦੋ ਗ੍ਰਿਫਤਾਰ

Must read


ਪੱਤਰ ਪ੍ਰੇਰਕ

ਝਬਾਲ, 21 ਦਸੰਬਰ

ਥਾਣਾ ਝਬਾਲ ਅਧੀਨ ਆਉਂਦੇ ਬਾਬਾ ਬੁੱਢਾ ਸਾਹਿਬ ਤੋਂ ਐਮਾ ਜਾਂਦੀ ਸੜਕ ’ਤੇ ਪੁਲੀਸ ਤੇ ਗੈਂਗਸਟਰਾਂ ਵਿੱਚਕਾਰ ਹੋਈ ਗੋਲਾਬਾਰੀ ਵਿਚ ਇਕ ਗੈਂਗਸਟਰ ਪੁਲੀਸ ਦੀ ਗੋਲੀ ਨਾਲ ਜ਼ਖ਼ਮੀ ਹੋ ਗਿਆ। ਪੁਲੀਸ ਨੇ ਦੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਕੋਲੋਂ ਕੁਝ ਗੋਲੀ ਸਿੱਕਾ ਬਰਾਮਦ ਹੋਇਆ ਹੈ। ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਅਨੁਸਾਰ ਸੀਆਈਏ ਸਟਾਫ ਦੇ ਸਬ ਇੰਸਪੈਕਟਰ ਸਤਿੰਦਰ ਸਿੰਘ ਅਤੇ ਥਾਣੇਦਾਰ ਹਰਜੀਤ ਸਿੰਘ ਸਮੇਤ ਬਾਬਾ ਬੁੱਢਾ ਤੋਂ ਐਮਾ ਸੜਕ ’ਤੇ ਨਾਕਾਬੰਦੀ ਕੀਤੀ ਸੀ ਕਿ ਇਕ ਮੋਟਰਸਾਈਕਲ ਤੇ ਦੋ ਨੌਜਵਾਨ ਆਉਂਦੇ ਵੇਖ ਪੁਲੀਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਅੱਗੋਂ ਪੁਲੀਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ। ਪੁਲੀਸ ਨੇ ਜੁਆਬੀ ਫਾਇਰਿੰਗ ਕਰਨ ’ਤੇ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਜਿਸ ਦੀ ਪਛਾਣ ਰਾਜੂ ਸ਼ੂਟਰ ਸੰਘਿਆਂ ਵਾਲਾ ਵਜੋਂ ਹੋਈ ਹੈ। ਉਸ ਦੇ ਖਿਲਾਫ ਕਈ ਕੇਸ ਦਰਜ ਹਨ ਜਦੋਂ ਕਿ ਦੂਸਰੇ ਗੈਂਗਸਟਰ ਦੀ ਪਛਾਣ ਪਰਮਿੰਦਰ ਸਿੰਘ ਪ੍ਰਿੰਸ ਵਜੋਂ ਹੋਈ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ। ਜ਼ਖ਼ਮੀ ਰਾਜੂ ਸ਼ੂਟਰ ਨੂੰ ਹਸਪਤਾਲ ਦਾਖਲ ਕਰਵਾਇਆ ਹੈ। ਇੰਸਪੈਕਟਰ ਪਰਭਜੀਤ ਸਿੰਘ ਅਨੁਸਾਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

 



News Source link

- Advertisement -

More articles

- Advertisement -

Latest article