30 C
Patiāla
Monday, April 29, 2024

ਅਮਰੀਕਾ: 6 ਸਾਲਾ ਪੁੱਤ ਨੂੰ 11 ਗੋਲੀਆਂ ਮਾਰ ਕੇ ਮੌਤ ਘਾਟ ਉਤਾਰਨ ਵਾਲੀ ਮਾਂ ਨੂੰ ਉਮਰ ਕੈਦ, 35 ਸਾਲ ਦੀ ਸਜ਼ਾ ਤੋਂ ਪਹਿਲਾਂ ਨਹੀਂ ਮਿਲੇਗੀ ਪੈਰੋਲ

Must read


ਬਰੁਕਲਿਨ (ਅਮਰੀਕਾ), 19 ਦਸੰਬਰ

ਅਮਰੀਕਾ ਦੇ ਓਹੀਓ ਸੂਬੇ ਦੇ ਹੋਟਲ ਵਿਚ ਆਪਣੇ ਛੇ ਸਾਲਾ ਬੇਟੇ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੀ ਮਾਂ ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਪਰਮਾ ਦੀ 31 ਸਾਲਾ ਡੇਨੇਇਚਾ ਬ੍ਰਿੰਗਹਟ ਨੂੰ ਕਤਲ ਅਤੇ ਹੋਰ ਦੋਸ਼ਾਂ ਲਈ ਦੋਸ਼ੀ ਮੰਨਿਆ ਹੈ। ਉਸ ’ਤੇ ਉਹ ਦੋਸ਼ ਨਹੀਂ ਲਗਾਏ ਜਿਸ ਨਾਲ ਉਸ ਦੀ ਮੌਤ ਦੀ ਸਜ਼ਾ ਹੋ ਸਕਦੀ ਸੀ। ਪੈਰੋਲ ‘ਤੇ ਰਿਹਾਅ ਹੋਣ ਤੋਂ ਪਹਿਲਾਂ ਉਸ ਨੂੰ ਘੱਟੋ-ਘੱਟ 35 ਸਾਲ ਦੀ ਕੈਦ ਕੱਟਣੀ ਪਵੇਗੀ। ਦੋਸ਼ੀ ਅਪਰੈਲ 2021 ਵਿੱਚ ਆਪਣੇ ਬੇਟੇ ਕਾਮਿਰ ਨੂੰ ਬਰੁਕਲਿਨ ਦੇ ਹੋਟਲ ਵਿੱਚ ਲੈ ਕੇ ਗਈ ਤੇ ਤਾਂ ਜੋ ਉਹ ਇਨਡੋਰ ਪੂਲ ਵਿੱਚ ਤੈਰਾਕੀ ਕਰ ਸਕੇ। ਜਦੋਂ ਉਹ ਦੋਵੇਂ ਕਮਰੇ ਵਿੱਚ ਸਨ ਤਾਂ ਉਸ ਨੇ ਆਪਣੇ ਬੇਟੇ ਨੂੰ 11 ਗੋਲੀਆਂ ਮਾਰੀਆਂ। ਔਰਤ ਨੇ ਫਿਰ ਪੁਲੀਸ ਨੂੰ ਫੋਨ ਕੀਤਾ ਅਤੇ ਕਿਹਾ ਕਿ ਅਣਪਛਾਤਾ ਕਮਰੇ ਵਿਚ ਆਇਆ ਅਤੇ ਉਸ ਦੇ ਬੇਟੇ ਨੂੰ ਗੋਲੀ ਮਾਰ ਦਿੱਤੀ। ਹਾਲਾਂਕਿ ਬਾਅਦ ਵਿੱਚ ਉਸ ਨੇ ਕਹਾਣੀ ਘੜਨ ਦੀ ਗੱਲ ਮੰਨ ਲਈ। ਅਧਿਕਾਰੀਆਂ ਨੇ ਗੋਲੀਬਾਰੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਅਦਾਲਤ ਨੇ ਕਿਹਾ ਕਿ ਉਹ ਭਾਵੇਂ ਮਾਨਸਿਕ ਰੋਗੀ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ ਪਰ ਉਸ ਦੀ ਹਾਲਤ ਐਨੀ ਵੀ ਖਰਾਬ ਨਹੀਂ ਕਿ ਉਸ ਨੂੰ ਸਜ਼ਾ ਨਾ ਦਿੱਤੀ ਜਾ ਸਕੇ।



News Source link
#ਅਮਰਕ #ਸਲ #ਪਤ #ਨ #ਗਲਆ #ਮਰ #ਕ #ਮਤ #ਘਟ #ਉਤਰਨ #ਵਲ #ਮ #ਨ #ਉਮਰ #ਕਦ #ਸਲ #ਦ #ਸਜ #ਤ #ਪਹਲ #ਨਹ #ਮਲਗ #ਪਰਲ

- Advertisement -

More articles

- Advertisement -

Latest article