39 C
Patiāla
Saturday, April 27, 2024

ਨਾਜਾਇਜ਼ ਕਬਜ਼ਿਆਂ ਕਾਰਨ ‘ਉੱਛਲੇ’ ਨਿਕਾਸੀ ਨਾਲੇ ਨੇ ਰੋਕਿਆ ਲੋਕਾਂ ਦਾ ਰਾਹ – punjabitribuneonline.com

Must read


ਬਲਵਿੰਦਰ ਸਿੰਘ ਭੰਗੂ

ਭੋਗਪੁਰ, 13 ਅਕਤੂਬਰ

ਪਿੰਡ ਪਤਿਆਲ ਅਤੇ ਰਾਜਪੁਰ ਵਿਚਕਾਰ ਦੀ ਲੰਘਦੇ ਨਿਕਾਸੀ ਨਾਲੇ ’ਤੇ ਲੋਕਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੇ 15 ਦੇ ਕਰੀਬ ਵੱਖ-ਵੱਖ ਪਿੰਡਾਂ ਦੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ, ਗੁਰੂ ਘਰ ਨਤਮਸਤਕ ਹੋਣ ਵਾਲੀ ਸੰਗਤ ਅਤੇ ਰਾਹਗੀਰਾਂ ਲਈ ਦੋਵਾਂ ਪਿੰਡਾਂ ਨੂੰ ਜੋੜਦੀ ਸੜਕ ਤਰਸਯੋਗ ਬਣਾ ਦਿੱਤੀ ਹੈ।

ਪਿੰਡ ਪਤਿਆਲਾਂ ਵਾਸੀ ਬਲਵਿੰਦਰ ਸਿੰਘ, ਤਜਿੰਦਰ ਸਿੰਘ, ਗੁਰਦਿਆਲ ਸਿੰਘ, ਪਰਮਜੀਤ ਸਿੰਘ, ਮਨਜੀਤ ਕੌਰ, ਕੁਲਦੀਪ ਕੌਰ ਨੇ ਦੱਸਿਆ ਕਿ ਪਿੰਡ ਦੇ ਇੱਕ ਵਾਸੀ ਨੇ ਨਾਲੇ ਦੇ ਇੱਕ ਪਾਸੇ ਬੰਨ੍ਹ ਲਗਾ ਕੇ ਸਾਰਾ ਪਾਣੀ ਸੜਕ ‘ਤੇ ਇਕੱਠੇ ਕਰ ਕੇ ਲੰਘਣ ਵਾਲਿਆਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਬੰਨ੍ਹ ਖੁੱਲ੍ਹਵਾਉਣ ਲਈ ਸਰਕਾਰੀ ਅਧਿਕਾਰੀਆਂ ਬੀਡੀਪੀਓ, ਡੀਡੀਪੀਓ ਅਤੇ ਡੀਸੀ ਜਲੰਧਰ ਤੱਕ ਪਹੁੰਚ ਕਰ ਚੁੱਕੇ ਹਨ। ਡੀਡੀਪੀਓ ਨੇ ਪਿੰਡ ਦੇ ਸਰਪੰਚ ਅਤੇ ਸਬੰਧਿਤ ਵਿਅਕਤੀ ਨੂੰ ਲਿਖਤੀ ਹੁਕਮ ਦੇ ਕੇ ਪਾਣੀ ਦਾ ਰਾਹ ਖੋਲ੍ਹਣ ਲਈ ਕਿਹਾ ਸੀ ਪਰ ਅਜੇ ਤਕ ਇਨ੍ਹਾਂ ਹੁਕਮਾਂ ’ਤੇ ਅਮਲ ਨਹੀਂ ਹੋਇਆ।

ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਤੋਂ ਬਕਾਇਦਾ ਇਸ ਨਿਕਾਸੀ ਨਾਲੇ ਦੀ ਨਿਸ਼ਾਨਦੇਹੀ ਕਰਾ ਕੇ ਬੁਰਜੀਆਂ ਲਗਵਾ ਦਿੱਤੀਆਂ ਸਨ ਤੇ ਜਨਿ੍ਹਾਂ ਦੀ ਜ਼ਮੀਨ ਨਾਲ ਲੱਗਦੀ ਸੀ, ਉਨ੍ਹਾਂ ਨੂੰ ਨਿਕਾਸੀ ਨਾਲੇ ਤੋਂ ਕਬਜ਼ਾ ਛੱਡਣ ਲਈ ਕਿਹਾ ਸੀ। ਉਨ੍ਹਾਂ ਕਿਹਾ ਪਿੰਡ ਦੇ ਤਰਲੋਕ ਸਿੰਘ ਨੇ ਆਪਣੀ ਫ਼ਸਲ ਬਚਾਉਣ ਲਈ ਬੰਨ੍ਹ ਲਗਾਇਆ ਹੋਇਆ ਹੈ ਜੇ ਸਾਰੇ ਕਬਜ਼ਾਕਾਰ ਨਿਕਾਸੀ ਨਾਲੇ ਤੋਂ ਕਬਜ਼ਾ ਛੱਡ ਦੇਣ ਤਾਂ ਨਾਲੇ ਦੀ ਸਫ਼ਾਈ ਕਰਾਈ ਜਾ ਸਕਦੀ ਹੈ ਜਿਸ ਨਾਲ ਇਹ ਸਮੱਸਿਆ ਹੱਲ ਹੋ ਸਕਦੀ ਹੈ।

ਡੀਡੀਪੀਓ ਇਕਬਾਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਹਫ਼ਤੇ ਦੇ ਅੰਦਰ ਅੰਦਰ ਸਰਪੰਚ ਸੁਖਵਿੰਦਰ ਸਿੰਘ ਨੂੰ ਤਰਲੋਕ ਸਿੰਘ ਤੋਂ ਨਾਲੇ ਉੱਪਰ ਲਗਾਇਆ ਬੰਨ੍ਹ ਖੁੱਲ੍ਹਵਾਉਣ ਲਈ ਲਿਖ਼ਤੀ ਪੱਤਰ ਭੇਜਿਆ ਸੀ ਪਰ ਉਨ੍ਹਾਂ ਦੇ ਹੁਕਮਾਂ ਨੂੰ ਸਰਪੰਚ ਨੇ ਅਮਲੀ ਰੂਪ ਨਹੀਂ ਦਿੱਤਾ ਪਰ ਬਾਅਦ ਵਿੱਚ ਉਹ ਸਰਕਾਰੀ ਅਹੁਦੇ ਤੋਂ ਸੇਵਾਮੁਕਤ ਹੋ ਗਏ।

ਮਾਮਲਾ ਵਿਧਾਨ ਸਭਾ ਵਿੱਚ ਵੀ ਚੁੱਕਾਂਗਾ: ਕੋਟਲੀ

ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਜੇ ਮਾਲ ਵਿਭਾਗ ਨਿਕਾਸੀ ਨਾਲਿਆਂ ਦੀ ਨਿਸ਼ਾਨਦੇਹੀ ਲੈ ਕੇ ਉਨ੍ਹਾਂ ਵਿੱਚੋਂ ਮਿੱਟੀ ਪੁਟਾ ਕੇ ਸਾਫ਼ ਕਰਾ ਦੇਵੇ ਤਾਂ ਸਾਰੇ ਪਿੰਡਾਂ ਦੀ ਨਿਕਾਸੀ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗੀ ਤੇ ਹੜ੍ਹਾਂ ਦਾ ਖ਼ਤਰਾ ਵੀ ਨਹੀਂ ਰਹੇਗਾ। ਉਨ੍ਹਾਂ ਕਿਹਾ ਇਹ ਮਾਮਲਾ ਵਿਧਾਨ ਸਭਾ ਵਿੱਚ ਵੀ ਚੁੱਕਣਗੇ।



News Source link

- Advertisement -

More articles

- Advertisement -

Latest article