33.4 C
Patiāla
Saturday, April 27, 2024

ਨਾਜਾਇਜ਼ ਕਲੋਨੀ ’ਤੇ ਜੇਸੀਬੀ ਚਲਾਈ

Must read


ਕੇਕੇ ਬਾਂਸਲ

ਰਤੀਆ, 12 ਅਕਤੂਬਰ

ਜ਼ਿਲ੍ਹਾ ਨਗਰ ਯੋਜਨਾ ਵਿਭਾਗ ਦੀ ਟੀਮ ਨੇ ਪੁਲੀਸ ਬਲ ਦੇ ਸਹਿਯੋਗ ਨਾਲ ਸ਼ਹਿਰ ਦੇ ਫਤਿਆਬਾਦ ਰੋਡ ਨਜ਼ਦੀਕ ਕਰੀਬ 2 ਏਕੜ ਜ਼ਮੀਨ ਵਿੱਚ ਬਣਾਈ ਨਾਜਾਇਜ਼ ਕਲੋਨੀ ਦੀਆਂ ਚਾਰ ਕੰਧਾਂ ਨੂੰ ਜੇਸੀਬੀ ਮਸ਼ੀਨ ਦੇ ਸਹਿਯੋਗ ਨਾਲ ਢਾਹ ਦਿੱਤਾ। ਇਸ ਮੌਕੇ ਸ਼ਹਿਰੀ ਥਾਣਾ ਦੇ ਇੰਚਾਰਜ ਜੈ ਸਿੰਘ ਦੇ ਨਾਲ-ਨਾਲ ਪੁਲੀਸ ਸਹਾਇਤਾ 112 ਦੀ ਟੀਮ ਤਾਇਨਾਤ ਸੀ। ਉਥੇ ਹੀ ਜ਼ਿਲ੍ਹਾ ਨਗਰ ਯੋਜਨਾ ਦੇ ਗੂੰਜਨ ਵਰਮਾ ਤੋਂ ਇਲਾਵਾ ਡਿਊਟੀ ਮੈਜਿਸਟ੍ਰੇਟ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਵਿਕਾਸ ਲਾਂਗਿਆਨ ਵੀ ਸਾਰੀ ਕਾਰਵਾਈ ਨੂੰ ਕੈਮਰੇ ਵਿਚ ਕੈਦ ਕਰ ਰਹੇ ਸਨ। ਇਸ ਟੀਮ ਵਿਚ ਜ਼ਿਲ੍ਹਾ ਨਗਰ ਯੋਜਨਾਕਾਰ ਵਿਭਾਗ ਦੇ ਜੇਈ ਸੰਦੀਪ ਕੁਮਾਰ, ਸਹਾਇਕ ਸੁਰੇਸ਼ ਕੁਮਾਰ, ਫੀਲਡ ਅਧਿਕਾਰੀ ਪੁਸ਼ਪਾ ਰਾਣੀ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ। ਜ਼ਿਲ੍ਹਾ ਨਗਰ ਯੋਜਨਾਕਾਰ ਵਿਭਾਗ ਦੇ ਅਧਿਕਾਰੀ ਨੇ ਉਕਤ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਫਤਿਆਬਾਦ ਰੋਡ ਤੋਂ ਸਰਦੂਲਗੜ੍ਹ ਜਾਣ ਵਾਲੇ ਪ੍ਰਮੁੱਖ ਰੋਡ ’ਤੇ ਕੁਝ ਲੋਕਾਂ ਵੱਲੋਂ ਨਾਜਾਇਜ਼ ਕਲੋਨੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਲੋਕ ਕਲੋਨੀ ਬਣਾਉਣ ਦੇ ਨਾਲ-ਨਾਲ ਵਿਭਾਗ ਦੀ ਮਨਜ਼ੂਰੀ ਤੋਂ ਬਿਨਾ ਹੀ ਕੰਧ ਦਾ ਨਿਰਮਾਣ ਕਰ ਰਹੇ ਹਨ ਅਤੇ ਪਲਾਟ ਆਦਿ ਵੀ ਵੇਚੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਭਾਗ ਵੱਲੋਂ ਕਈ ਲੋਕਾਂ ਨੂੰ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਿਊਟੀ ਮੈਜਿਸਟ੍ਰੇਟ ਨਿਯੁਕਤ ਕਰਨ ਲਈ ਅਪੀਲ ਕੀਤੀ ਗਈ ਸੀ ਅਤੇ ਪੁਲੀਸ ਸਹਾਇਤਾ ਵੀ ਮੰਗੀ ਗਈ ਸੀ। ਉਨ੍ਹਾਂ ਦੱਸਿਆ ਕਿ ਨਿਯੁਕਤ ਕੀਤੇ ਗਏ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਵਿਚ ਸਬੰਧਤ ਜ਼ਮੀਨ ਵਿਚ ਬਣਾਈ ਨਾਜਾਇਜ਼ ਕਲੋਨੀ ਦੀ ਚਾਰਦੀਵਾਰੀ ਨੂੰ ਜੇ.ਸੀ.ਬੀ ਦੀ ਸਹਾਇਤਾ ਨਾਲ ਤੋੜਿਆ ਗਿਆ।



News Source link

- Advertisement -

More articles

- Advertisement -

Latest article