26.6 C
Patiāla
Sunday, April 28, 2024

ਰਾਜਸਥਾਨ ਰਾਈਫਲ ਐਸੋਸੀਏਸ਼ਨ ਦੇ ਕੋਚ ਖ਼ਿਲਾਫ਼ ਖਿਡਾਰਨਾਂ ਨਾਲ ਜਬਰ-ਜਨਾਹ ਅਤੇ ਸੋਸ਼ਣ ਦੇ ਦੋਸ਼ ਹੇਠ ਕੇਸ ਦਰਜ

Must read


ਜੈਪੁਰ, 10 ਅਕਤੂਬਰ

ਰਾਜਸਥਾਨ ਰਾਈਫਲ ਐਸੋਸੀਏਸ਼ਨ ਦੇ ਕੋਚ ਨੂੰ ਪਿਛਲੇ ਕੁਝ ਸਾਲਾਂ ਤੋਂ ਪੰਜ ਮਹਿਲਾ ਨਿਸ਼ਾਨੇਬਾਜ਼ਾਂ ਨਾਲ ਕਥਿਤ ਜਬਰ-ਜਨਾਹ ਅਤੇ ਸ਼ੋਸ਼ਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਸਬੰਧੀ ਐੱਫਆਈਆਰ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਵੱਲੋਂ ਪੀੜਤਾਂ ਦੇ ਆਧਾਰ ’ਤੇ ਕੀਤੀ ਸ਼ਿਕਾਇਤ ’ਤੇ ਦਰਜ ਕੀਤੀ ਗਈ। ਪੁਲੀਸ ਨੇ ਦੱਸਿਆ ਕਿ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਕੋਚ ਸ਼ਸ਼ੀਕਾਂਤ ਸ਼ਰਮਾ ਵੱਲੋਂ ਪਿਛਲੇ ਕੁਝ ਸਾਲਾਂ ਦੌਰਾਨ ਦੋ ਖਿਡਾਰਨਾਂ ਨਾਲ ਜਬਰ-ਜਨਾਹ ਅਤੇ ਤਿੰਨ ਹੋਰਨਾਂ ਦਾ ਸੋੋਸ਼ਣ ਕੀਤਾ ਗਿਆ। ਇਟਲੀ ’ਚ ਹੋਏ ਗਰੀਨ ਕੱਪ ਟੂਰਨਾਮੈਂਟ ਦੌਰਾਨ ਕੋਚ ਨੇ ਖਿਡਾਰਨਾਂ ਵਿੱਚ ਇੱਕ ਨੂੰ ਕਥਿਤ ਤੌਰ ’ਤੇ ਆਪਣੇ ਨਾਲ ਕਮਰਾ ਸਾਂਝਾ ਕਰਨ ਲਈ ਆਖਿਆ ਸੀ। ਮਾਲਵੀਆ ਨਗਰ ਥਾਣੇ ਦੀ ਮੁਖੀ ਪੂਨਮ ਕੁਮਾਰੀ ਨੇ ਕਿਹਾ ਕਿ ਮੁੱਢਲੀ ਪੜਤਾਲ ਦੌਰਾਨ ਸੰਕੇਤ ਮਿਲੇ ਹਨ ਕਿ ਕੁਝ ਹੋਰ ਪੀੜਤਾਂ ਵੀ ਹੋ ਸਕਦੀਆਂ ਹਨ। ਉਨ੍ਹਾਂ ਆਖਿਆ ਕਿ ਕੋਚ ’ਤੇ ਖਿਡਾਰਨਾਂ ਨੂੰ ਗਲਤ ਢੰਗ ਨਾਲ ਛੂਹਣ ਦਾ ਦੋਸ਼ ਲਾਇਆ ਗਿਆ ਹੈ। -ਪੀਟੀਆਈ 

 

 

 



News Source link

- Advertisement -

More articles

- Advertisement -

Latest article