32.3 C
Patiāla
Sunday, April 28, 2024

ਨੈਕ ਟੀਮ ਵੱਲੋਂ ਪੰਜਾਬੀ ਯੂਨੀਵਰਸਿਟੀ ਦਾ ਦੌਰਾ ਮੁਕੰਮਲ

Must read


ਸਰਬਜੀਤ ਸਿੰਘ ਭੰਗੂ

ਪਟਿਆਲਾ, 6 ਅਕਤੂਬਰ

ਪੰਜਾਬੀ ਯੂਨੀਵਰਸਿਟੀ ਵਿੱਚ ਦੋ ਦਿਨਾਂ ਦੇ ਦੌਰੇ ’ਤੇ ਪਹੁੰਚੇ ‘ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡਿਏਸ਼ਨ ਕੌਂਸਲ’ (ਨੈਕ) ਦੇ ਪ੍ਰਤੀਨਿਧੀਆਂ ਨੇ ਆਪਣਾ ਨਿਰੀਖਣ ਕਾਰਜ ਮੁਕੰਮਲ ਕਰ ਲਿਆ ਹੈ। ਸੱਤ ਮੈਂਬਰੀ ਇਸ ਟੀਮ ਵਿੱਚ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਸਿੱਖਿਆ ਮਾਹਿਰ ਸ਼ਾਮਿਲ ਹਨ ਜਨਿ੍ਹਾਂ ਨੇ ਇਸ ਨਿਰੀਖਣ ਸਬੰਧੀ ਸੀਲਬੰਦ ਰਿਪੋਰਟ ਨੈਕ ਨੂੰ ਭੇਜ ਦਿੱਤੀ ਹੈ। ਅਗਲੇ ਹਫ਼ਤੇ ਨੈਕ ਵੱਲੋਂ ਇਸ ਬਾਰੇ ਆਪਣਾ ਨਤੀਜਾ ਐਲਾਨੇ ਜਾਣ ਦੀ ਉਮੀਦ ਹੈ।

ਜ਼ਿਕਰਯੋਗ ਹੈ ਕਿ ਇਸ ਓਵਰਆਲ ਨਤੀਜੇ ਲਈ ਲੋੜੀਂਦੇ ਮੁਲਾਂਕਣ ਦਾ 70 ਫ਼ੀਸਦੀ ਹਿੱਸਾ ਯੂਨੀਵਰਸਿਟੀ ਵੱਲੋਂ ਪਹਿਲਾਂ ਜਮ੍ਹਾਂ ਕਰਵਾਏ ਗਏ ਵੱਖ-ਵੱਖ ਦਸਤਾਵੇਜ਼ਾਂ ਦੇ ਆਧਾਰ ਉੱਤੇ ਹੁੰਦਾ ਹੈ ਅਤੇ ਬਾਕੀ 30 ਫ਼ੀਸਦੀ ਹਿੱਸਾ ਨੈਕ ਪ੍ਰਤੀਨਿਧੀਆਂ ਦੀ ਟੀਮ ਵੱਲੋਂ ਦੌਰੇ ਦੌਰਾਨ ਨਿਰੀਖਣ ਉਪਰੰਤ ਪੇਸ਼ ਕੀਤੀ ਜਾਣ ਵਾਲੀ ਰਿਪੋਰਟ ’ਤੇ ਨਿਰਭਰ ਕਰਦਾ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਨੈਕ ਦਾ ਇਹ ਚੌਥੇ ਗੇੜ ਦਾ ਨਿਰੀਖਣ ਸੀ ਜਿਸ ਵਿੱਚ 2017 ਤੋਂ 2022 ਦੇ ਦਰਮਿਆਨ ਦੀਆਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਨੂੰ ਵੇਖਿਆ ਪਰਖਿਆ ਜਾਣਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲਾਂ ਦੌਰਾਨ ਤਿੰਨ ਵਾਰ ਨੈਕ ਵੱਲੋਂ ਯੂਨੀਵਰਸਿਟੀ ਦਾ ਨਿਰੀਖਣ ਕੀਤਾ ਜਾ ਚੁੱਕਿਆ ਹੈ। ਇਸ ਟੀਮ ਵੱਲੋਂ ਦੋ ਦਿਨਾਂ ਵਿੱਚ ਯੂਨੀਵਰਸਿਟੀ ਦੇ ਤਕਰੀਬਨ ਅੱਧੇ ਵਿਭਾਗਾਂ ਦਾ ਦੌਰਾ ਕਰਦਿਆਂ, ਉੱਥੇ ਹਾਜ਼ਰ ਵਿਭਾਗੀ ਪ੍ਰਤੀਨਿਧੀਆਂ ਨਾਲ ਸੰਵਾਦ ਰਚਾਇਆ ਗਿਆ। ਹਰੇਕ ਵਿਭਾਗ ਵੱਲੋਂ ਆਪਣੀਆਂ ਵਿਸ਼ੇਸ਼ਤਾਵਾਂ, ਵਿਲੱਖਣਤਾਵਾਂ, ਪ੍ਰਾਪਤੀਆਂ ਆਦਿ ਨਾਲ ਸਬੰਧਤ ਅੰਕੜਿਆਂ ਨੂੰ ਸੂਚੀਬੱਧ ਕਰ ਕੇ ਅਗਾਊਂ ਤਿਆਰੀ ਕੀਤੀ ਹੋਈ ਸੀ।

ਯੂਨੀਵਰਸਿਟੀ ਕੈਂਪਸ ਵਿੱਚ ਦੋ ਦਨਿ ਮੇਲੇ ਵਰਗਾ ਮਾਹੌਲ ਰਿਹਾ ਜਿੱਥੇ ਇਸ ਟੀਮ ਲਈ ਭੰਗੜਾ, ਕੱਥਕ, ਲੋਕ-ਸਾਜ਼ ਆਦਿ ਵੰਨਗੀਆਂ ਦੀ ਪੇਸ਼ਕਾਰੀ ਦਾ ਪ੍ਰਬੰਧ ਕੀਤਾ ਗਿਆ। ਕਵੀ ਸੁਰਜੀਤ ਪਾਤਰ ਅਤੇ ਵਿਦਵਾਨ ਰਤਨ ਸਿੰਘ ਜੱਗੀ ਵੀ ਪੁੱਜੇ ਹੋਏ ਸਨ।



News Source link

- Advertisement -

More articles

- Advertisement -

Latest article