29.1 C
Patiāla
Saturday, May 4, 2024

ਨਿਊਜ਼ਕਲਿੱਕ ਮਾਮਲਾ: ਦੇਸ਼ ਦੀ ਪ੍ਰਭੂਸੱਤਾ ’ਚ ਅੜਿੱਕੇ ਲਈ ਚੀਨ ਤੋਂ ਫੰਡ ਆਏ – punjabitribuneonline.com

Must read


ਨਵੀਂ ਦਿੱਲੀ, 6 ਅਕਤੂਬਰ

ਦਿੱਲੀ ਪੁਲੀਸ ਨੇ ਨਿਊਜ਼ਕਲਿੱਕ ਖ਼ਿਲਾਫ਼ ਅਤਵਿਾਦ ਵਿਰੋਧੀ ਕਾਨੂੰਨ ਯੂਏਪੀਏ ਤਹਿਤ ਦਰਜ ਐੱਫਆਈਆਰ ’ਚ ਦੋਸ਼ ਲਾਇਆ ਹੈ ਕਿ ‘ਭਾਰਤ ਦੀ ਪ੍ਰਭੂਸੱਤਾ ’ਚ ਅੜਿੱਕੇ ਡਾਹੁਣ’ ਅਤੇ ਦੇਸ਼ ਖ਼ਿਲਾਫ਼ ਅਸੰਤੋਸ਼ ਪੈਦਾ ਕਰਨ ਦੇ ਇਰਾਦੇ ਨਾਲ ਚੀਨ ਤੋਂ ਵੱਡੀ ਮਾਤਰਾ ’ਚ ਫੰਡ ਆਏ। ਐੱਫਆਈਆਰ ’ਚ ਇਹ ਵੀ ਦੋਸ਼ ਲਾਏ ਗਏ ਹਨ ਕਿ ਨਿਊਜ਼ਕਲਿੱਕ ਦੇ ਬਾਨੀ ਅਤੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਇਸਥ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਅਮਲ ਨੂੰ ਸਾਬੋਤਾਜ ਕਰਨ ਲਈ ਪੀਪਲਜ਼ ਐਲਾਇੰਸ ਫਾਰ ਡੈਮੋਕਰੈਸੀ ਐਂਡ ਸੈਕੁਲਰਿਜ਼ਮ ਦੇ ਕਨਵੀਨਰ ਬਾਤਨਿੀ ਰਾਓ, ਇਤਿਹਾਸਕਾਰ ਦਿਲੀਪ ਸਿਮੋਨ, ਸਮਾਜਿਕ ਕਾਰਕੁਨ ਦੀਪਕ ਢੋਲਕੀਆ, ਦਿੱਲੀ ਆਧਾਰਿਤ ਐੱਨਜੀਓ ਅਮਨ ਟਰੱਸਟ ਦੇ ਡਾਇਰੈਕਟਰ ਜਮਾਲ ਕਿਦਵਈ ਅਤੇ ਪੱਤਰਕਾਰ ਕਿਰਨ ਸ਼ਾਹੀਨ ਸਮੇਤ ਹੋਰਾਂ ਨਾਲ ਮਿਲ ਕੇ ਸਾਜ਼ਿਸ਼ ਘੜੀ ਸੀ। ਦਿੱਲੀ ਪੁਲੀਸ ਨੇ ਅਦਾਲਤ ਦੇ ਨਿਰਦੇਸ਼ਾਂ ’ਤੇ ਐੱਫਆਈਆਰ ਦੀ ਕਾਪੀ ਨਿਊਜ਼ਕਲਿੱਕ ਨੂੰ ਮੁਹੱਈਆ ਕਰਵਾਈ ਹੈ। ਉਧਰ, ਨਿਊਜ਼ਕਲਿੱਕ ਦੇ ਬਾਨੀ ਪ੍ਰਬੀਰ ਅਤੇ ਮਨੁੱਖੀ ਵਸੀਲਾ ਵਿਭਾਗ ਦੇ ਮੁਖੀ ਅਮਿਤ ਚੱਕਰਵਰਤੀ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀਆਂ ਅਰਜ਼ੀਆਂ ’ਤੇ ਦਿੱਲੀ ਹਾਈ ਕੋਰਟ ਨੇ ਪੁਲੀਸ ਨੂੰ ਨੋਟਿਸ ਜਾਰੀ ਕੀਤਾ ਹੈ।  -ਪੀਟੀਆਈ



News Source link

- Advertisement -

More articles

- Advertisement -

Latest article