29.3 C
Patiāla
Wednesday, May 1, 2024

ਗੁਰੂ ਅੰਗਦ ਦੇਵ ਕਾਲਜ ਬਣਿਆ ਓਵਰਆਲ ਚੈਂਪੀਅਨ

Must read


ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 5 ਅਕਤੂਬਰ
ਬਾਬਾ ਉੱਤਮ ਸਿੰਘ ਵੱਲੋਂ ਸਥਾਪਿਤ ਬਾਬਾ ਸੇਵਾ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਯੁਵਕ ਭਲਾਈ ਵਿਭਾਗ ਦੇ ਵਿਦਿਆਰਥੀਆਂ ਨੇ ਇਸ ਵਰ੍ਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਬੀ-ਜੋਨ ਜੋਨਲ ਯੁਵਕ ਮੇਲੇ ਵਿੱਚੋਂ ਓਵਰਆਲ ਚੈਂਪੀਅਨ ਟਰਾਫੀ ਜਿੱਤ ਕੇ ਕਾਲਜ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਇਸ ਸੰਦਰਭ ਵਿੱਚ ਕਾਲਜ ਵਿੱਚ ਇੱਕ ਪ੍ਰੋਗਰਾਮ ਉਲੀਕਿਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਤੇ ਜਨਰਲ ਸਕੱਤਰ ਹਰਨੰਦਨ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਯੁਵਕ ਭਲਾਈ ਵਿਭਾਗ ਦੇ ਕੋਆਰਡੀਨੇਟਰ ਡਾ.ਰਮਨਦੀਪ ਕੌਰ ਨੇ ਦੱਸਿਆ ਕਿ ਇਸ ਯੁਵਕ ਮੇਲੇ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਮਾਇਮ ਵਿੱਚੋਂ ਪਹਿਲਾ ਸਥਾਨ, ਭੰਗੜਾ, ਲੁੱਡੀ, ਫੈਂਸੀ ਡਰੈੱਸ, ਇਕਾਂਗੀ (ਨਾਟਕ), ਐਲੋਕੇਸ਼ਨ, ਵਾਰ ਵਿੱਚੋਂ ਦੂਜਾ ਸਥਾਨ ਅਤੇ ਕਲਾਸੀਕਲ ਮਿਊਜ਼ਿਕ, ਲੋਕ ਸਾਜ਼, ਲੋਕ ਗੀਤ ਅਤੇ ਮਮਿੱਕਰੀ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਇਕਾਂਗੀ (ਨਾਟਕ) ਦੀ ਪ੍ਰਤੀਯੋਗੀ ਸਿਮਰਪ੍ਰੀਤ ਕੌਰ ਬੀ.ਏ ਸਮੈਸਟਰ ਤੀਜਾ ਨੂੰ ਸਰਵੋਤਮ ਅਦਾਕਾਰ ਦੇ ਖਿਤਾਬ ਨਾਲ ਵੀ ਸਨਮਾਨਿਤ ਕੀਤਾ ਗਿਆ।

The post ਗੁਰੂ ਅੰਗਦ ਦੇਵ ਕਾਲਜ ਬਣਿਆ ਓਵਰਆਲ ਚੈਂਪੀਅਨ appeared first on punjabitribuneonline.com.



News Source link

- Advertisement -

More articles

- Advertisement -

Latest article