29.6 C
Patiāla
Monday, April 29, 2024

ਮਹਾਦੇਵ ਆਨਲਾਈਨ ਗੇਮਿੰਗ ਐਪ ਮਾਮਲੇ ’ਚ ਈਡੀ ਨੇ ਅਦਾਕਾਰ ਰਣਬੀਰ ਕਪੂਰ ਨੂੰ ਤਲਬ ਕੀਤਾ – punjabitribuneonline.com

Must read


ਨਵੀਂ ਦਿੱਲੀ, 4 ਅਕਤੂਬਰ

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਛੱਤੀਸਗੜ੍ਹ ਮਹਾਦੇਵ ਆਨਲਾਈਨ ਗੇਮਿੰਗ ਐਪ ਮਨੀ ਲਾਂਡਰਿੰਗ ਮਾਮਲੇ ‘ਚ ਅਭਨਿੇਤਾ ਰਣਬੀਰ ਕਪੂਰ ਨੂੰ 6 ਅਕਤੂਬਰ ਨੂੰ ਪੁੱਛ ਪੜਤਾਲ ਲਈ ਪੇਸ਼ ਹੋਣ ਲਈ ਕਿਹਾ ਹੈ। ਏਜੰਸੀ ਨੇ ਦੋਸ਼ ਲਾਇਆ ਹੈ ਕਿ ਕਪੂਰ ਨੇ ਐਪ ਦੇ ਪ੍ਰਮੋਟਰਾਂ ਵਿੱਚੋਂ ਇਕ ਪ੍ਰਮੋਟਰ ਦੇ ਵਿਆਹ ‘ਤੇ ਕਥਿਤ ਪ੍ਰਦਰਸ਼ਨ ਕਰਨ ਲਈ ਪੈਸੇ ਲਏ ਸਨ। ਉਨ੍ਹਾਂ ਕਿਹਾ ਕਿ ਈਡੀ ਨੇ ਕਪੂਰ ਨੂੰ 6 ਅਕਤੂਬਰ ਨੂੰ ਏਜੰਸੀ ਦੇ ਰਾਏਪੁਰ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਹੈ। ਸੂਤਰਾਂ ਨੇ ਦੱਸਿਆ ਕਿ ਈਡੀ ਇਸ ਮਾਮਲੇ ਵਿੱਚ 14 ਤੋਂ 15 ਹੋਰ ਮਸ਼ਹੂਰ ਹਸਤੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਵੀ ਜਲਦੀ ਹੀ ਬੁਲਾਇਆ ਜਾਵੇਗਾ। ਏਜੰਸੀ ਮੁਤਾਬਕ ਕੰਪਨੀ ਦੇ ਪ੍ਰਮੋਟਰ ਸੌਰਭ ਚੰਦਰਸ਼ੇਖਰ ਅਤੇ ਰਵੀ ਉੱਪਲ ਦੁਬਈ ਤੋਂ ਇਸ ਦਾ ਸੰਚਾਲਨ ਕਰ ਰਹੇ ਸਨ।



News Source link

- Advertisement -

More articles

- Advertisement -

Latest article