29.2 C
Patiāla
Sunday, April 28, 2024

ਪਟਿਆਲਾ ’ਚ ਕਰੋਨਾ ਦੇ ਪੰਜ ਨਵੇਂ ਕੇਸ ਸਾਹਮਣੇ ਆਏ, ਸਿਹਤ ਵਿਭਾਗ ਨੇ ਚਿੰਤਾ ਪ੍ਰਗਟਾਈ – punjabitribuneonline.com

Must read


ਸਰਬਜੀਤ ਸਿੰਘ ਭੰਗੂ

ਪਟਿਆਲਾ, 5 ਅਕਤੂਬਰ

ਇਸ ਜ਼ਿਲ੍ਹੇ ’ਚ 24 ਘੰਟਿਆਂ ਦੌਰਾਨ ਕਰੋਨਾ ਦੇ ਪੰਜ ਨਵੇਂ ਕੇਸ ਆਏ। ਸੰਪਰਕ ਕਰਨ ‘ਤੇ ਮਹਾਮਾਰੀ ਰੋਗ ਰੋਕਥਾਮ ਮਾਹਿਰ ਦਾ ਸੁਮਿਤ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜ ਮਰੀਜ਼ ਆਉਣਾ ਹੈ ਤਾਂ ਚਿੰਤਾ ਦਾ ਵਿਸ਼ਾ ਪਰ ਘਬਰਾਉਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਮਰੀਜ਼ ਢੈਂਠਲ ਪਿੰਡ ਦਾ ਹੈ, ਜਦਕਿ ਬਾਕੀ ਚਾਰ ਮਰੀਜ਼ ਪਟਿਆਲਾ ਸ਼ਹਿਰ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਚਾਰ ਮਰੀਜ਼ ਜੇਰੇ ਇਲਾਜ ਹਨ। ਡਾਕਟਰ ਸੁਮਿਤ ਸਿੰਘ ਨੇ ਹੋਰ ਦੱਸਿਆ ਕਿ ਰਜਿੰਦਰਾ ਹਸਪਤਾਲ ਵਿੱਚ ਕਰੋਨਾ ਮਰੀਜ਼ਾਂ ਲਈ ਵਿਸ਼ੇਸ਼ ਵਾਰਡ ਮੌਜੂਦ ਹੈ, ਜਦ ਕਿ ਕਰੋਨਾ ਦੇ ਟੈਸਟ ਵੀ ਮੁਫਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੁਖਾਰ ਦੇ ਮਰੀਜ਼ਾਂ ਵਿੱਚ ਕਰੋਨਾ, ਡੇਂਗੂ ਤੇ ਚਿਕਣਗੁਣੀਆਂ ਦੇ ਲੱਛਣ ਵੀ ਪਾਏ ਜਾ ਰਹੇ ਹਨ, ਜਿਸ ਕਰਕੇ ਬੁਖਾਰ ਹੋਣ ‘ਤੇ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ।



News Source link

- Advertisement -

More articles

- Advertisement -

Latest article