27.8 C
Patiāla
Thursday, May 2, 2024

ਪੁਲੀਸ ਨੇ ਅਭਿਸ਼ੇਕ ਬੈਨਰਜੀ ਸਣੇ ਟੀਐੱਮਸੀ ਦੇ ਕਈ ਆਗੂ ਹਿਰਾਸਤ ’ਚ ਲੈਣ ਮਗਰੋਂ ਛੱਡੇ

Must read


ਨਵੀਂ ਦਿੱਲੀ, 3 ਅਕਤੂਬਰ

ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਤੇ ਹੋਰ ਪਾਰਟੀ ਕਾਰਕੁਨਾਂ ਨੂੰ ਅੱਜ ਇਥੇ ਰਾਤ ਵੇਲੇ ਕ੍ਰਿਸ਼ੀ ਭਵਨ ਨੇੜੇ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਉਹ ਪੱਛਮੀ ਬੰਗਾਲ ਲਈ ਫੰਡ ਰਿਲੀਜ਼ ਕਰਵਾਉਣ ਵਾਸਤੇ ਕੇਂਦਰੀ ਪੇਂਡੂ ਵਿਕਾਸ ਮੰਤਰੀ ਦੇ ਦਫਤਰ ਅੱਗੇ ਧਰਨਾ ਦੇ ਰਹੇ ਸਨ ਤੇ ਮੰਤਰੀ ਨਾਲ ਮੁਲਾਕਾਤ ਕਰਨ ਦੀ ਮੰਗ ਕਰ ਰਹੇ ਸਨ। ਅੱਜ ਦਨਿ ਵੇਲੇ ਉਨ੍ਹਾਂ ਨੇ ਪਾਰਟੀ ਦੇ ਵਿਧਾਇਕਾਂ, ਸੂਬਾਈ ਮੰਤਰੀਆਂ ਤੇ ਮਨਰੇਗਾ ਵਰਕਰਾਂ ਸਣੇ ਜੰਤਰ ਮੰਤਰ ’ਤੇ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਮਗਰੋਂ ਉਨ੍ਹਾਂ ਨੇ ਕ੍ਰਿਸ਼ੀ ਭਵਨ ਵੱਲ ਮਾਰਚ ਸ਼ੁਰੂ ਕੀਤਾ ਜਿਥੇ ਉਨ੍ਹਾਂ ਨੇ ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ ਨਾਲ ਮੁਲਾਕਾਤ ਕਰਨੀ ਸੀ। ਡੇਢ ਘੰਟਾ ਉਡੀਕ ਕਰਨ ਦੇ ਬਾਜਵੂਦ ਇਹ ਮੁਲਾਕਾਤ ਨੇਪਰੇ ਨਾ ਚੜ੍ਹ ਸਕੀ। ਕਾਬਿਲੇਗੌਰ ਹੈ ਕਿ ਪੱਛਮੀ ਬੰਗਾਲ ’ਚ ਸੱਤਾਧਾਰੀ ਟੀਐੱਮਸੀ ਨੇ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਮਨਰੇਗਾ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸੂਬੇ ਨੂੰ ਮਿਲਣ ਵਾਲੇ 15 ਹਜ਼ਾਰ ਕਰੋੜ ਦਾ ਬਕਾਇਆ ਰੋਕਿਆ ਹੋਇਆ ਹੈ। ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਟੀਐੱਮਸੀ ਦਿੱਲੀ ਵਿੱਚ ‘ਡਰਾਮਾ’ ਕਰ ਰਹੀ ਹੈ ਤਾਂ ਕਿ ਪੱਛਮੀ ਬੰਗਾਲ ’ਚ ਹੋਏ ਘਪਲਿਆਂ ਤੋਂ ਧਿਆਨ ਭਟਕਾਇਆ ਜਾ ਸਕੇ। ਇਸੇ ਦੌਰਾਨ ਕ੍ਰਿਸ਼ਨਗੜ੍ਹ ਤੋਂ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਪੱਛਮੀ ਬੰਗਾਲ ਤੋਂ ਟੈਕਸ ਤਾਂ ਇਕੱਠੇ ਕਰ ਰਹੀ ਹੈ ਪਰ ਬਕਾਇਆਂ ਦਾ ਭੁਗਤਾਨ ਨਹੀਂ ਕਰ ਰਹੀ।



News Source link

- Advertisement -

More articles

- Advertisement -

Latest article