32.9 C
Patiāla
Monday, April 29, 2024

Parineeti Raghav Wedding: ਵਾਈਟ ਸ਼ੇਰਵਾਨੀ 'ਚ ਪਰਿਣੀਤੀ ਨੂੰ ਵਿਆਹੁਣ ਚੱਲੇ ਰਾਘਵ ਚੱਢਾ, ਲਾੜੇ ਦੀ ਪਹਿਲੀ ਤਸਵੀਰ ਆਈ ਸਾਹਮਣੇ

Must read


Raghav Chadha Wedding Look Viral: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਅੱਜ ਇੱਕ-ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਇਹ ਜੋੜਾ ਅੱਜ ਯਾਨੀ 24 ਸਤੰਬਰ ਨੂੰ ਉਦੈਪੁਰ ਦੇ ਹੋਟਲ ਲੀਲਾ ਅਤੇ ਤਾਜ ਪੈਲੇਸ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇਗਾ। 23 ਸਤੰਬਰ ਨੂੰ ਜੋੜੇ ਦੀ ਹਲਦੀ, ਮਹਿੰਦੀ ਅਤੇ ਸੰਗੀਤ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ ਅਤੇ ਹੁਣ ਇਹ ਜੋੜਾ ਵਿਆਹ ਲਈ ਤਿਆਰ ਹੈ। ਇਸ ਵਿਚਾਲੇ ਰਾਘਵ ਚੱਢਾ ਦਾ ਵੈਡਿੰਗ ਲੁੱਕ ਸਾਹਮਣੇ ਆ ਗਿਆ ਹੈ। ਜਿਸ ਵਿੱਚ ਉਹ ਚਿੱਟੀ ਸ਼ੇਰਵਾਨੀ ਵਿੱਚ ਵਿਖਾਈ ਦੇ ਰਹੇ ਹਨ। ਉਨ੍ਹਾਂ ਦਾ ਤਸਵੀਰਾਂ Koimoi.com ਇੰਸਟਾਗ੍ਰਾਮ ਤੋਂ ਸਾਹਮਣੇ ਆਈਆਂ ਹਨ।




ਇਸ ਤੋਂ ਇਲਾਵਾ ਰਾਘਵ ਚੱਢਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਰਾਘਵ ਕਾਫੀ ਰੁੱਝੇ ਹੋਏ ਵਿਖਾਈ ਦੇ ਰਹੇ ਹਨ। ਤੁਸੀ ਵੀ ਵੇਖੋ bollywood_update9 ਇੰਸਟਾਗ੍ਰਾਮ ਤੋਂ ਸਾਹਮਣੇ ਆਇਆ ਇਹ ਵੀਡੀਓ…


ਦੱਸ ਦੇਈਏ ਕਿ ਪਰਿਣੀਤੀ-ਰਾਘਵ ਦੇ ਵਿਆਹ ‘ਚ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਦੇ ਨਾਲ-ਨਾਲ ਰਾਜਨੀਤੀ ਦੀ ਦੁਨੀਆ ਦੇ ਵੱਡੇ ਨੇਤਾ ਵੀ ਸ਼ਾਮਲ ਹੋਏ ਹਨ। ਵਿਆਹ ‘ਚ ਸ਼ਾਮਲ ਹੋਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਵੀ ਉਦੈਪੁਰ ਵਿੱਚ ਮੌਜੂਦ ਹਨ। ਉਨ੍ਹਾਂ ਦੇ ਵੀਡੀਓ ਵੀ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਸਾਨੀਆ ਮਿਰਜ਼ਾ ਵੀ ਇਸ ਵਿਆਹ ਵਿੱਚ ਸ਼ਾਮਿਲ ਹੋਣ ਲਈ ਉਦੈਪੁਰ ਪੁੱਜੀ ਹੈ। 

ਕਾਬਿਲੇਗ਼ੌਰ ਹੈ ਕਿ ਪਰੀ ਅਤੇ ਰਾਘਵ ਅੱਜ ਯਾਨੀ 24 ਸਤੰਬਰ ਨੂੰ ਵਿਆਹ ਕਰਨ ਜਾ ਰਹੇ ਹਨ। ਦੋਵਾਂ ਦੇ ਵਿਆਹ ਦੇ ਫੰਕਸ਼ਨਾਂ ਦੀ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ-ਨਾਲ ਇਹ ਵੀ ਦੱਸ ਦਈਏ ਕਿ ਇਸ ਵਿਆਹ ‘ਚ ਪਰਿਣੀਤੀ ਦੀ ਭੈਣ ਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਸ਼ਾਮਲ ਨਹੀਂ ਹੋਈ। ਪਰ ਉਨ੍ਹਾਂ ਇੱਕ ਖਾਸ ਪੋਸਟ ਕਰ ਆਪਣੀ ਭੈਣ ਪਰੀ ਨੂੰ ਵਿਆਹ ਦੀ ਵਧਾਈ ਦਿੱਤੀ। 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।





News Source link

- Advertisement -

More articles

- Advertisement -

Latest article