36.1 C
Patiāla
Saturday, May 4, 2024

ਹਾਂਗਜ਼ੂ ਏਸ਼ਿਆਈ ਖੇਡਾਂ ਸ਼ੁਰੂ: 481 ਸੋਨ ਤਗ਼ਮਿਆਂ ਲਈ ਭਿੜਨਗੇ 45 ਦੇਸ਼ਾਂ ਦੇ ਖਿਡਾਰੀ

Must read


ਹਾਂਗਜ਼ੂ, 23 ਸਤੰਬਰ

19ਵੀਆਂ ਏਸ਼ਿਆਈ ਖੇਡਾਂ ਅੱਜ ਇੱਥੇ ਸ਼ੁਰੂ ਹੋ ਗਈਆਂ ਹਨ। ਉਦਘਾਟਨ ਸਮਾਰੋਹ ਦੌਰਾਨ ਭਵਿੱਖ ਦੀ ‘ਕਾਰਬਨ ਰਹਿਤ’ ਆਤਿਸ਼ਬਾਜ਼ੀ ਦੀ ਝਲਕ ਦਿਸੀ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਖੇਡਾਂ ਦੇ ਸ਼ੁਰੂ ਹੋਣ ਦਾ ਐਲਾਨ ਕੀਤਾ। ਭਾਰਤੀ ਦਲ ਦੇ ਮਾਰਚ ਦੌਰਾਨ ਝੰਡਾਬਰਦਾਰ ਹਰਮਨਪ੍ਰੀਤ ਸਿੰਘ ਅਤੇ ਲਵਲੀਨਾ ਬੋਰਗੋਹੇਨ ਤਿਰੰਗਾ ਲੈ ਕੇ ਸਭ ਤੋਂ ਅੱਗੇ ਚੱਲ ਰਹੇ ਸਨ। ਅੱਠ ਅਕਤੂਬਰ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਏਸ਼ੀਆ ਦੇ 45 ਦੇਸ਼ਾਂ ਦੇ ਖਿਡਾਰੀ 40 ਖੇਡਾਂ ਤੇ 61 ਮੁਕਾਬਲਿਆਂ ਵਿੱਚ 481 ਸੋਨ ਤਗ਼ਮਿਆਂ ਲਈ ਜ਼ੋਰ-ਅਜ਼ਮਾਇਸ਼ ਕਰਨਗੇ। ਟੂਰਨਾਮੈਂਟ ਵਿੱਚ 12,000 ਅਥਲੀਟ ਹਿੱਸਾ ਲੈ ਰਹੇ ਹਨ। ਲਗਪਗ 80 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲਾ ‘ਬਿਗ ਲੋਟਸ’ ਸਟੇਡੀਅਮ ਖਿਡਾਰੀਆਂ ਦੇ ਸਵਾਗਤ ਲਈ ਸ਼ਿੰਗਾਰਿਆ ਗਿਆ ਹੈ।  -ਪੀਟੀਆਈ



News Source link

- Advertisement -

More articles

- Advertisement -

Latest article