42.2 C
Patiāla
Friday, May 10, 2024

ਸੰਵਿਧਾਨ ’ਚ ਸੋਧ ਕਰਨਾ ਸੁਖਾਲਾ ਨਹੀਂ: ਉਮਰ

Must read


ਹੰਦਵਾੜਾ, 21 ਸਤੰਬਰ

ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਸੰਵਿਧਾਨ ਨਾਲ ਛੇੜਖਾਨੀ ਕਰਨ ਦੀ ਕੋਈ ਵੀ ਕੋਸ਼ਿਸ਼ ਦੇਸ਼ ਲਈ ਠੀਕ ਨਹੀਂ ਹੋਵੇਗੀ ਕਿਉਂਕਿ ਇਸ ’ਚ ਇੰਨੀ ਆਸਾਨੀ ਨਾਲ ਸੋਧ ਨਹੀਂ ਕੀਤੀ ਜਾ ਸਕਦੀ ਹੈ। ਸੰਵਿਧਾਨ ਦੀ ਪ੍ਰਸਤਾਵਨਾ ’ਚੋਂ ‘ਸਮਾਜਵਾਦ’ ਅਤੇ ‘ਧਰਮਨਿਰਪੱਖ’ ਸ਼ਬਦ ਹਟਾਉਣ ਦੇ ਕਾਂਗਰਸ ਵੱਲੋਂ ਲਾਏ ਗਏ ਦੋਸ਼ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਉਮਰ ਅਬਦੁੱਲਾ ਨੇ ਇਹ ਗੱਲ ਆਖੀ। ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਇਲਾਕੇ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮਰ ਨੇ ਕਿਹਾ,‘‘ਸੰਵਿਧਾਨ ਆਸਾਨੀ ਨਾਲ ਨਹੀਂ ਬਦਲਿਆ ਜਾ ਸਕਦਾ ਹੈ। ਸੰਵਿਧਾਨ ਬਦਲਣ ਲਈ ਦੋ ਤਿਹਾਈ ਬਹੁਮਤ ਦੀ ਲੋੜ ਹੋਵੇਗੀ। ਜਿਥੋਂ ਤੱਕ ਮੈਨੂੰ ਪਤਾ ਹੈ ਲੋਕ ਸਭਾ ਜਾਂ ਰਾਜ ਸਭਾ ’ਚ ਅਜਿਹੇ ਸ਼ਬਦ ਹਟਾਉਣ ਲਈ ਕੋਈ ਵੋਟਿੰਗ ਨਹੀਂ ਹੋਈ ਹੈ।’’



News Source link

- Advertisement -

More articles

- Advertisement -

Latest article