39 C
Patiāla
Saturday, April 27, 2024

ਬਠਿੰਡਾ: ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਨਰਸਿੰਗ ਦੀਆਂ ਵਿਦਿਆਰਥਣਾਂ ’ਤੇ ਪੁਲੀਸ ਤਸ਼ੱਸਦ ਦੀ ਨਿੰਦਾ ਕੀਤੀ

Must read


ਮਨੋਜ ਸ਼ਰਮਾ

ਬਠਿੰਡਾ, 19 ਸਤੰਬਰ

ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਦੇ ਪ੍ਰਬੰਧਕਾਂ ਵੱਲੋਂ ਬੀਐੱਸਸੀ ਨਰਸਿੰਗ ਦੀਆਂ ਵਿਦਿਆਰਥਣਾਂ ਦੇ ਕਰੀਅਰ ਨਾਲ ਕਥਿਤ ਖਿਲਵਾੜ ਕਰਨ ਤੇ ਫਿਰ ਉਨ੍ਹਾਂ ਉੱਤੇ ਪੁਲੀਸ ਤਸ਼ੱਦਦ ਕਰਵਾਉਣ ਦੀ ਨਿੰਦਾ ਕੀਤੀ ਹੈ। ਇਥੇ ਔਰਤਾਂ ਨਾਲ ਕੀਤੀ ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਇਸਤਰੀ ਵਿੰਗ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ ਤੇ ਉਹ ਪੀੜਤ ਵਿਦਿਆਰਥਣਾਂ ਦੇ ਨਾਲ ਹੈ। ਵਿਦਿਆਰਥਣਾਂ ਨੂੰ ਬਣਦਾ ਇਨਸਾਫ਼ ਦਿਵਾਇਆ ਜਾਵੇਗਾ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇਗੀ।



News Source link

- Advertisement -

More articles

- Advertisement -

Latest article