24.2 C
Patiāla
Monday, April 29, 2024

ਟੀਵੀ ਨਿਊਜ਼ ਚੈਨਲਾਂ ਲਈ ‘ਸਖ਼ਤ’ ਸਵੈ-ਰੈਗੂਲੇਟਰੀ ਤੰਤਰ ਚਾਹੁੰਦੀ ਹੈ ਸੁਪਰੀਮ ਕੋਰਟ

Must read


ਨਵੀਂ ਦਿੱਲੀ, 18 ਸਤੰਬਰ

ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਉਹ ਟੀਵੀ ਨਿਊਜ਼ ਚੈਨਲਾਂ ਦੀ ਨਿਗਰਾਨੀ ਦੇ ਸਵੈ-ਨਿਯੰਤ੍ਰਕ ਤੰਤਰ (ਸੈਲਫ ਰੈਗੂਲੇਟਰੀ ਮੈਕਨਿਜ਼ਮ) ਨੂੰ ‘ਸਖਤ’ ਬਣਾਉਣਾ ਚਾਹੁੰਦੀ ਹੈ ਅਤੇ ਨਿਊਜ਼ ਬਰਾਡਕਾਸਟਰਾਂ ਅਤੇ ਡਿਜੀਟਲ ਐਸੋਸੀਏਸ਼ਨ (ਐੱਨਬੀਡੀਏ) ਨੂੰ ਨਵੇਂ ਦਿਸ਼ਾ-ਨਿਰਦੇਸ਼ ਲਿਆਉਣ ਲਈ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੇ ਡਿਵੀਜ਼ਨ ਬੈਂਚ ਨੇ ਉਨ੍ਹਾਂ ਜਵਾਬਾਂ ਦਾ ਨੋਟਿਸ ਲਿਆ ਕਿ ਐੱਨਬੀਡੀਏ ਨਵੇਂ ਦਿਸ਼ਾ ਨਿਰਦੇਸ਼ ਤਿਆਰ ਕਰਨ ਲਈ ਆਪਣੇ ਮੌਜੂਦਾ ਚੇਅਰਮੈਨ ਜਸਟਿਸ (ਸੇਵਾਮੁਕਤ) ਏਕੇ ਸੀਕਰੀ ਅਤੇ ਸਾਬਕਾ ਪ੍ਰਧਾਨ ਆਰਵੀ ਰਵਿੰਦਰਨ ਨਾਲ ਸਲਾਹ ਕਰ ਰਿਹਾ ਹੈ। ਐੱਨਬੀਡੀਏ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਰਵਿੰਦ ਦਾਤਾਰ ਨੇ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਨਾਲ ਆਉਣ ਲਈ ਚਾਰ ਹਫ਼ਤਿਆਂ ਦਾ ਸਮਾਂ ਮੰਗਿਆ।



News Source link

- Advertisement -

More articles

- Advertisement -

Latest article