39 C
Patiāla
Saturday, April 27, 2024

ਡਾਇਮੰਡ ਲੀਗ ਫਾਈਨਲਜ਼ ਵਿੱਚ ਖ਼ਿਤਾਬ ਤੋਂ ਖੁੰਝਿਆ ਨੀਰਜ ਚੋਪੜਾ

Must read


ਯੂਜੀਨ (ਅਮਰੀਕਾ), 16 ਸਤੰਬਰ

ਓਲੰਪਿਕ ਤੇ ਵਿਸ਼ਵ ਕੱਪ ਚੈਂਪੀਅਨ ਨੇਜ਼ਾ ਸੁੱਟ ਖਿਡਾਰੀ ਨੀਰਜ ਚੋਪੜਾ ਡਾਇਮੰਡ ਲੀਗ ਫਾਈਨਲ ਦੇ ਆਪਣੇ ਖ਼ਿਤਾਬ ਦਾ ਬਚਾਅ ਕਰਨ ’ਚ ਨਾਕਾਮ ਰਿਹਾ ਅਤੇ ਸ਼ਨਿਚਰਵਾਰ ਨੂੰ ਇੱਥੇ 83..80 ਮੀਟਰ ਦੇ ਆਮ ਪ੍ਰਦਰਸ਼ਨ ਨਾਲ ਦੂਜੇ ਸਥਾਨ ’ਤੇ ਰਿਹਾ। ਪਿਛਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ ਦਾ ਸੋਨ ਤਗ਼ਮਾ ਜਿੱਤਣ ਵਾਲੇ 25 ਸਾਲਾ ਨੀਰਜ ਚੋਪੜਾ ਨੂੰ ਹੈਵਰਡ ਫੀਲਡ ’ਤੇ ਹੋਏ ਫਾਈਨਲਜ਼ ਵਿੱਚ ਜੂਝਣਾ ਪਿਆ। ਉਸ ਦੀਆਂ ਦੋ ਕੋਸ਼ਿਸ਼ਾਂ ਫਾਊਲ ਰਹੀਆਂ। ਉਸ ਦਾ ਦਿਨ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਦੂਜੀ ਕੋਸ਼ਿਸ਼ ਵਿੱਚ ਆਇਆ। ਉਸ ਨੇ ਪਹਿਲੀ ਕੋਸ਼ਿਸ਼ ਵਿਚ ਫਾਊਲ ਕਰਨ ਤੋਂ ਬਾਅਦ ਦੂਜੀ ਕੋਸ਼ਿ਼ਸ਼ ਵਿੱਚ ਨੇਜ਼ੇ ਨੂੰ 83.80 ਮੀਟਰ ਦੀ ਦੂਰੀ ਤੱਕ ਸੁੱਟਿਆ। ਉਸ ਦੀਆਂ ਹੋਰ ਕੋਸ਼ਿਸ਼ਾਂ 81.37 ਮੀਟਰ, ਫਾਊਲ, 80.74 ਮੀਟਰ ਅਤੇ 80.90 ਮੀਟਰ ਰਹੀਆਂ। ਡਾਇਮੰਡ ਲੀਗ 13 ਗੇੜਾਂ ਦਾ ਇਕ ਰੋਜ਼ਾ ਮੁਕਾਬਲਾ ਹੈ। -ਪੀਟੀਆਈ



News Source link

- Advertisement -

More articles

- Advertisement -

Latest article