38 C
Patiāla
Friday, May 3, 2024

ਰੂਪਨਗਰ: ਥਰਮਲ ਮੁਲਾਜ਼ਮਾਂ ਨੇ ਟਿੱਪਰਾਂ ਦਾ ਚੱਕਾ ਜਾਮ ਕਰਨ ਦੀ ਚਿਤਾਵਨੀ ਦਿੱਤੀ

Must read


ਜਗਮੋਹਨ ਸਿੰਘ

ਘਨੌਲੀ, 15 ਸਤੰਬਰ

ਅੱਜ ਇਥੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਮੇਨ ਗੇਟ ਅੱਗੇ ਐਂਪਲਾਈਜ਼ ਫੈਡਰੇਸ਼ਨ ਪੰ.ਰਾ.ਬਿ.ਬੋ. ਅਤੇ ਕੰਟਰੈਕਟਰ ਕਰਮਚਾਰੀ ਯੂਨੀਅਨ ਵੱਲੋਂ ਵਰ੍ਹਦੇ ਮੀਂਹ ਵਿੱਚ ਰੋਸ ਰੈਲੀ ਕੀਤੀ ਗਈ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਹਰਮੇਸ਼ ਧੀਮਾਨ ਤੋਂ ਇਲਾਵਾ ਕੁਲਦੀਪ ਸਿੰਘ ਮਿਨਹਾਸ, ਬਲਵਿੰਦਰ ਸਿੰਘ, ਦਲਬੀਰ ਸਿੰਘ, ਰਾਜ ਕੁਮਾਰ ਕੋਹਲੀ ਤੇ ਜਸਵੀਰ ਸਿੰਘ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਥਰਮਲ ਪਲਾਂਟ ਦੀਆਂ ਝੀਲਾਂ ਵਿੱਚੋਂ ਪਿਛਲੇ 35 ਸਾਲਾਂ ਤੋਂ ਅੰਬੂਜਾ ਫੈਕਟਰੀ ਦੁਆਰਾ ਭਾਰੀ ਵਾਹਨਾਂ ਦੀ ਆਵਾਜਾਈ ਲਈ ਬਣਾਏ ਮਾਰਗ ਰਾਹੀਂ ਸੁਆਹ ਢੋਅ ਰਹੇ ਟਿੱਪਰਾਂ ਦਾ ਪਿਛਲੇ 6 ਮਹੀਨਿਆਂ ਤੋਂ ਰਸਤਾ ਬਦਲ ਕੇ ਥਰਮਲ ਪਲਾਂਟ ਤੇ ਭਾਖੜਾ ਨਹਿਰ ਦੀ ਪਟੜੀ ਰਾਹੀਂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਰਸਤਾ ਭਾਰੀ ਵਾਹਨਾਂ ਦੀ ਆਵਾਜਾਈ ਦੇ ਯੋਗ ਨਾ ਹੋਣ ਕਾਰਨ ਟਿੱਪਰਾਂ ਨੇ ਲਿੰਕ ਸੜਕਾਂ ਦੀ ਅਜਿਹੀ ਦਸ਼ਾ ਬਣਾ ਦਿੱਤੀ ਹੈ ਕਿ ਸੜਕਾਂ ਨੂੰ ਪਛਾਣਨਾ ਔਖਾ ਹੋ ਚੁੱਕਾ ਹੈ ਕਿ ਇਹ ਸੜਕ ਹੈ ਜਾਂ ਕੱਚਾ ਰਸਤਾ। ਉਨ੍ਹਾਂ ਕਿਹਾ ਕਿ ਟਿੱਪਰਾਂ ਦੀ ਆਵਾਜਾਈ ਕਾਰਨ ਥਰਮਲ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਇਲਾਵਾ ਨੇੜਲੇ ਅੱਧੀ ਦਰਜਨ ਪਿੰਡਾਂ ਦੇ ਵਸਨੀਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਦੀਆਂ ਜਥੇਬੰਦੀਆਂ ਵੱਲੋਂ ਸਬੰਧਤ ਅਧਿਕਾਰੀਆਂ ਨਾਲ ਇਸ ਮਸਲੇ ਸਬੰਧੀ ਬਹੁਤ ਮੁਲਾਕਾਤਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਲਿਖਤੀ ਮੰਗ ਪੱਤਰ ਦੇਣ ਦੇ ਬਾਵਜੂਦ ਟਿੱਪਰਾਂ ਦੀ ਆਵਾਜਾਈ ਬਾਦਸਤੂਰ ਜਾਰੀ ਹੈ, ਜਿਸ ਕਰਕੇ ਥਰਮਲ ਮੁਲਾਜ਼ਮਾਂ ਅਤੇ ਕੰਟਰੈਕਟਰ ਵਰਕਰਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ 24 ਸਤੰਬਰ ਤੱਕ ਥਰਮਲ ਪ੍ਰਬੰਧਕਾਂ ਅਤੇ ਜ਼ਿਲ੍ਹਾ ਪ੍ਰਸਾਸ਼ਨ ਨੇ ਟਿੱਪਰਾਂ ਦੀ ਆਵਾਜਾਈ ਪਹਿਲਾਂ ਵਾਲੇ ਰੂਟ ’ਤੇ ਬਹਾਲ ਨਾ ਕੀਤੀ ਤਾਂ ਉਹ ਪੱਕਾ ਧਰਨਾ ਲਗਾ ਕੇ ਟਿੱਪਰਾਂ ਦੀ ਆਵਾਜਾਈ ਠੱਪ ਕਰ ਦੇਣਗੇ।



News Source link

- Advertisement -

More articles

- Advertisement -

Latest article