24 C
Patiāla
Friday, May 3, 2024

ਵਿਸ਼ੇਸ਼ ਸੈਸ਼ਨ: ਕਾਂਗਰਸ ਤੇ ਭਾਜਪਾ ਵੱਲੋਂ ਵ੍ਹਿਪ ਜਾਰੀ

Must read


ਨਵੀਂ ਦਿੱਲੀ, 14 ਸਤੰਬਰ

ਕਾਂਗਰਸ ਤੇ ਭਾਜਪਾ ਨੇ 18 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਵਿਸ਼ੇਸ਼ ਪੰਜ ਰੋਜ਼ਾ ਸੈਸ਼ਨ ਲਈ ਆਪਣੇ ਰਾਜ ਸਭਾ ਤੇ ਲੋਕ ਸਭਾ ਮੈਂਬਰਾਂ ਨੂੰ ਸਦਨ ਵਿੱਚ ਹਾਜ਼ਰ ਰਹਿਣ ਲਈ ਵ੍ਹਿਪ ਜਾਰੀ ਕੀਤਾ ਹੈ। ਕਾਂਗਰਸ ਵੱਲੋਂ ਜਾਰੀ ਤਿੰਨ ਸਤਰਾਂ ਦੇ ਵ੍ਹਿਪ ਵਿੱਚ ਕਿਹਾ ਗਿਆ ਹੈ,‘‘ਕਾਂਗਰਸ ਦੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 18 ਸਤੰਬਰ ਤੋਂ 22 ਸਤੰਬਰ, 2023 ਤਕ ਸਦਨ ਦੀ ਕਾਰਵਾਈ ਦੌਰਾਨ ਹਾਜ਼ਰ ਰਹਿਣ ਅਤੇ ਚਰਚਾ ਦੌਰਾਨ ਪਾਰਟੀ ਦੇ ਰੁਖ਼ ਦਾ ਸਮਰਥਨ ਕਰਨ। ਇਸੇ ਦੌਰਾਨ ਭਾਜਪਾ ਨੇ ਵੀ ਆਪਣੇ ਸੰਸਦ ਮੈਂਬਰਾਂ ਨੂੰ ਵ੍ਹਿਪ ਜਾਰੀ ਕਰਕੇ ਵਿਸ਼ੇਸ਼ ਸੈਸ਼ਨ ਦੌਰਾਨ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ ਹੈ। -ਪੀਟੀਆਈ



News Source link

- Advertisement -

More articles

- Advertisement -

Latest article