41.8 C
Patiāla
Monday, May 6, 2024

ਟੌਲ ਪਲਾਜ਼ਿਆਂ ਦੇ ਵਧੇ ਰੇਟਾਂ ਤੇ ਮੰਗਾਂ ਨਾ ਮੰਨਣ ’ਤੇ ਕਿਸਾਨਾਂ ਵਿੱਚ ਰੋਹ – punjabitribuneonline.com

Must read


ਪੱਤਰ ਪ੍ਰੇਰਕ

ਮੁਕੇਰੀਆਂ, 13 ਸਤੰਬਰ

ਟੋਲ ਪਲਾਜ਼ਾ ਦੇ ਹਾਲ ਹੀ ਵਿੱਚ ਵਧਾਏ ਰੇਟਾਂ ਨੂੰ ਵਾਪਸ ਲੈਣ ਅਤੇ ਕਿਸਾਨੀ ਮੰਗਾਂ ਲਈ ਕਿਸਾਨ ਮਜ਼ਦੂਰ ਹਿੱਤਕਾਰੀ ਸਭਾ, ਟਰੱਕ ਯੂਨੀਅਨ ਮੁਕੇਰੀਆਂ, ਤਰਨਾਦਲ ਪੰਜਾਬ, ਅੰਬੇਡਕਰ ਮਿਸ਼ਨ, ਸ਼੍ਰੋਮਣੀ ਅਕਾਲੀ ਦਲ (ਅ) ਸਮੇਤ ਵੱਖ-ਵੱਖ ਜਥੇਬੰਦੀਆਂ ਵਲੋਂ ਸਥਾਨਕ ਰੈਸਟ ਹਾਊਸ ਵਿੱਚ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਦੀ ਅਗਵਾਈ ਪ੍ਰਧਾਨ ਬਲਕਾਰ ਸਿੰਘ ਮੱਲੀ, ਸਮਿੰਦਰ ਸਿੰਘ, ਉਂਕਾਰ ਸਿੰਘ ਪੁਰਾਣਾ ਭੰਗਾਲਾ, ਟਰੱਕ ਯੂਨੀਅਨ ਦੇ ਦਲੀਪ ਸਿੰਘ ਬੁੱਢੇਵਾਲ, ਅੰਬੇਡਕਰ ਮਿਸ਼ਨ ਕਮਲ ਖੋਸਲਾ, ਬਾਬਾ ਗੁਰਦੇਵ ਸਿੰਘ ਨੇ ਕੀਤੀ। ਆਗੂਆਂ ਨੇ ਕਿਹਾ ਕਿ ਟੌਲ ਪਲਾਜ਼ਾ ਕੰਪਨੀਆਂ ਵੱਲੋਂ 1 ਸਤੰਬਰ ਤੋਂ ਸਰਕਾਰਾ ਦੀ ਸ਼ਹਿ ’ਤੇ ਲੋਕਾਂ ਦੀ ਆਰਥਿਕ ਲੁੱਟ ਲਈ ਟੌਲ ਰੇਟਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਦਾ ਬਣਦਾ ਮੁਆਵਜ਼ਾ ਸਰਕਾਰ ਵੱਲੋਂ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਆਗੂਆਂ ਨੇ ਹੋਰ ਮੰਗਾਂ ਦਾ ਜ਼ਿਕਰ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਕੇਂਦਰ ਤੇ ਸੂਬਾ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਤਿੱਖਾ ਸੰਘਰਸ਼ ਆਰੰਭਿਆ ਜਾਵੇਗਾ। ਧਰਨੇ ਵਿੱਚ ਪੁੱਜ ਕੇ ਤਹਿਸੀਲਦਾਰ ਮੁਕੇਰੀਆਂ ਅੰਮ੍ਰਿਤਬੀਰ ਸਿੰਘ ਮੰਗ ਪੱਤਰ ਲੈ ਕੇ ਭਰੋਸਾ ਦੁਆਇਆ ਕਿ ਉਹ ਮੰਗ ਪੱਤਰ ਸਰਕਾਰ ਨੂੰ ਭੇਜ ਕੇ ਮੰਗਾਂ ਹੱਲ ਕਰਾਉਣ ਲਈ ਯਤਨ ਕਰਨਗੇ।



News Source link

- Advertisement -

More articles

- Advertisement -

Latest article