29.3 C
Patiāla
Wednesday, May 1, 2024

ਏਸ਼ੀਆ ਕੱਪ: ਭਾਰਤ ਤੇ ਪਾਕਿਸਤਾਨ ਮੁਕਾਬਲੇ ’ਚ ਮੀਂਹ ਮੁੜ ਬਣਿਆ ਅੜਿੱਕਾ

Must read


ਕੋਲੰਬੋ, 10 ਸਤੰਬਰ

ਏਸ਼ੀਆ ਕੱਪ ਦੇ ਸੁਪਰ 4 ਦੇ ਭਾਰਤ ਬਨਾਮ ਪਾਕਿਸਤਾਨ ਦੇ ਮੁਕਾਬਲੇ ਵਿੱਚ ਮੀਂਹ ਇਕ ਵਾਰ ਮੁੜ ਅੜਿੱਕਾ ਬਣਿਆ ਹੈ। ਖੇਡ ਰੋਕੇ ਜਾਣ ਮੌਕੇ ਭਾਰਤ ਨੇ 24.1 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ਨਾਲ 147 ਦੌੜਾਂ ਬਣਾਂ ਲਈਆਂ ਸਨ। ਵਿਰਾਟ ਕੋਹਲੀ(8) ਤੇ ਕੇ.ਐੱਲ ਰਾਹੁਲ(17) ਕਰੀਜ਼ ’ਤੇ ਡਟੇ ਹੋਏ ਸਨ। ੲਿਸ ਤੋਂ ਪਹਿਲਾਂ ਪਾਕਿਸਤਾਨ ਦੇ ਸੱਦੇ ’ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਨੇ ਟੀਮ ਨੂੰ ਤੇਜ਼ਤਰਾਰ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਲਈ 16.4 ਓਵਰਾਂ ਵਿੱਚ 121 ਦੌੜਾਂ ਦੀ ਭਾਈਵਾਲੀ ਕੀਤੀ। ਰੋਹਿਤ ਤੇ ਗਿੱਲ ਨੇ ਕ੍ਰਮਵਾਰ 56 ਤੇ 58 ਦੌੜਾਂ ਨਾਲ ਨੀਮ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਗਿੱਲ ਨੇ 52 ਗੇਂਦਾਂ ਦੀ ਪਾਰੀ ਵਿਚ 10 ਚੌਕੇ ਜੜੇ। ਉਧਰ ਰੋਹਿਤ ਨੇ 6 ਚੌਕੇ ਤੇ 4 ਛੱਕੇ ਜੜੇ। ਦੋਵਾਂ ਟੀਮਾਂ ਦਰਮਿਆਨ ਖੇਡਿਆ ਗਰੁੱਪ ਮੁਕਾਬਲਾ ਮੀਂਹ ਦੀ ਭੇਟ ਚੜ੍ਹਨ ਕਰਕੇ ਦੋਵਾਂ ਟੀਮਾਂ ਨੂੰ ਇਕ ਇਕ ਅੰਕ ਸਾਂਝਾ ਕਰਨਾ ਪਿਆ ਸੀ। ਦੱਸ ਦੇਈਏ ਕਿ ਅੱਜ ਦੇ ਮੈਚ ਲਈ ਸੋਮਵਾਰ ਦਾ ਦਿਨ ਰਾਖਵਾਂ ਰੱਖਿਆ ਗਿਆ ਹੈ।  -ਏਜੰਸੀ



News Source link

- Advertisement -

More articles

- Advertisement -

Latest article