29.1 C
Patiāla
Saturday, May 4, 2024

ਜ਼ਿਮਨੀ ਚੋਣ: ਉੱਤਰ ਪ੍ਰਦੇਸ਼ ’ਚ ਘੋਸੀ ਸੀਟ ’ਤੇ ਸਪਾ ਨੇ ਜਿੱਤ ਦਾ ਐਲਾਨ ਕੀਤਾ, ਭਾਜਪਾ ਨੂੰ ਝਟਕਾ

Must read


ਚੰਡੀਗੜ੍ਹ, 8 ਸਤੰਬਰ

6 ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਦੇ ਨਤੀਜਿਆਂ ਵਿੱਚ ਹੁਣ ਤੱਕ ਭਾਜਪਾ ਨੇ ਤ੍ਰਿਪੁਰਾ ਵਿੱਚ ਦੋ ਸੀਟਾਂ ਜਿੱਤੀਆਂ ਹਨ, ਜਦੋਂ ਕਿ ਟੀਐੱਮਸੀ ਨੇ ਭਾਜਪਾ ਨੂੰ ਹਰਾ ਕੇ ਧੂਪਗੁੜੀ ਸੀਟ ਹਾਸਲ ਕਰ ਲਈ। ਉੱਤਰ ਪ੍ਰਦੇਸ਼ ਦੇ ਮਊ ਦੀ ਘੋਸੀ ਵਿਧਾਨ ਸਭਾ ਸੀਟ ‘ਤੇ ਸਾਰਿਆਂ ਦੀਆਂ ਨਜ਼ਰਾਂ ਹਨ। ਇੱਥੇ 21 ਗੇੜਾਂ ਦੀ ਗਿਣਤੀ ਸਾਹਮਣੇ ਆ ਚੁੱਕੀ ਹੈ। ਹੁਣ ਤੱਕ ਸਪਾ ਉਮੀਦਵਾਰ ਸੁਧਾਕਰ ਸਿੰਘ ਇਸ ‘ਚ ਮੋਹਰੀ ਨਜ਼ਰ ਆ ਰਹੇ ਹਨ। ਭਾਜਪਾ ਇੱਥੇ 30000 ਵੋਟਾਂ ਨਾਲ ਪਛੜ ਰਹੀ ਹੈ। ਸਪਾ ਦੇ ਮੁਖੀ ਅਖਿਲੇਸ਼ ਯਾਦਵ ਨੇ ਤਾਂ ਆਪਣੇ ਉਮੀਦਵਾਰ ਦੀ ਜਿੱਤ ਦਾ ਐਲਾਨ ਵੀ ਕਰ ਦਿੱਤਾ ਹੈ।

ਨਤੀਜੇ:

ਘੋਸੀ (ਉੱਤਰ ਪ੍ਰਦੇਸ਼) ਸੁਧਾਕਰ ਸਿੰਘ (ਸਪਾ-ਫਰੰਟ) ਅੱਗੇ, ਦਾਰਾ ਸਿੰਘ ਚੌਹਾਨ (ਭਾਜਪਾ) ਪਿੱਛੇ, ਧੂਪਗੁੜੀ (ਪੱਛਮੀ ਬੰਗਾਲ) ਨਿਰਮਲ ਚੰਦ ਰਾਏ (ਟੀਐਮਸੀ) ਜੇਤੂ ਤੇ ਤਾਪਸੀ ਰਾਏ (ਭਾਜਪਾ) ਹਾਰੀ, ਪੁਥੁਪੱਲੀ (ਕੇਰਲ) ਚਾਂਡੀ ਓਮਾਨ (ਯੂਡੀਐੱਫ) ਜੇਤੂ ਤੇ ਜੈਕ ਸੀ. ਥਾਮਸ (ਐੱਲਡੀਐੱਫ) ਹਾਰੇ, ਡੂਮਰੀ (ਝਾਰਖੰਡ) ਬੇਬੀ ਦੇਵੀ (ਜੇਐੱਮਐੱਮ) ਜੇਤੂ ਤੇ ਯਸ਼ੋਦਾ ਦੇਵੀ (ਏਜੇਐੱਸਯੂ) ਹਾਰੀ, ਬਾਗੇਸ਼ਵਰ (ਉਤਰਾਖੰਡ) ਪਾਰਵਤੀ ਦੇਵੀ (ਭਾਜਪਾ) ਜੇਤੂ ਤੇ ਬਸੰਤ ਕੁਮਾਰ (ਆਈਐੱਨਸੀ) ਹਾਰੇ, ਬਾਕਸਨਗਰ (ਤ੍ਰਿਪੁਰਾ) ਤਫਜ਼ਲ ਹੁਸੈਨ (ਭਾਜਪਾ) ਜੇਤੂ ਤੇ ਮਿਜਾਨ ਹੁਸੈਨ (ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਹਾਰੇ, ਧਨਪੁਰ (ਤ੍ਰਿਪੁਰਾ) ਬਿੰਦੂ ਦੇਬਨਾਥ (ਭਾਜਪਾ) ਜੇਤੂ ਕੌਸ਼ਿਕ ਚੰਦਾ (ਸੀਪੀਆਈ (ਐਮ) ਹਾਰੇ।



News Source link

- Advertisement -

More articles

- Advertisement -

Latest article