29.6 C
Patiāla
Monday, April 29, 2024

Page not found – punjabitribuneonline.com

Must read


ਜੀ-20 ਸਿਖਰ ਵਾਰਤਾ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਵੱਲੋਂ ਵਜ਼ਾਰਤੀ ਸਾਥੀਆਂ ਨੂੰ ਹਦਾਇਤਾਂ

ਨਵੀਂ ਦਿੱਲੀ, 6 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਰੋਜ਼ਾ ਜੀ-20 ਸਿਖਰ ਵਾਰਤਾ ਤੋਂ ਪਹਿਲਾਂ ਆਪਣੇ ਵਜ਼ਾਰਤੀ ਸਾਥੀਆਂ ਲਈ ਕੁਝ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਇਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ-ਇੰਡੀਆ ਵਿਵਾਦ ਤੋਂ ਮੰਤਰੀ ਗੁਰੇਜ਼ ਕਰਨ। ਸੂਤਰਾਂ ਨੇ ਕਿਹਾ ਕਿ ਸ੍ਰੀ ਮੋਦੀ ਨੇ ਮੰਤਰੀਆਂ ਨੂੰ ਸਾਫ ਕਰ ਦਿੱਤਾ ਕਿ ਉਹ ਇਸ ਗੱਲ ਦਾ ਖਾਸ ਖਿਆਲ ਰੱਖਣ ਕਿ ਜੀ-20 ਵਾਰਤਾ ਲਈ ਆਉਣ ਵਾਲੇ ਮਹਿਮਾਨਾਂ ਨੂੰ ਕਿਸੇ ਤਰ੍ਹਾਂ ਦੀ ਤਕਲੀਫ਼ ਨਾ ਹੋਵੇ।

ਨਵੀਂ ਦਿੱਲੀ ਵਿੱਚ ਬੁੱਧਵਾਰ ਨੂੰ ਅਗਾਮੀ ਜੀ-20 ਸਿਖਰ ਵਾਰਤਾ ਤੋਂ ਪਹਿਲਾਂ ਰਾਇਸੀਨਾ ਰੋਡ ’ਤੇ ਸੁਰੱਖਿਆ ਡਿਊਟੀ ’ਤੇ ਤਾਇਨਾਤ ਸਲਾਮਤੀ ਦਸਤੇ ਦਾ ਮੈਂਬਰ। -ਫੋਟੋ: ਪੀਟੀਆਈ

ਸ੍ਰੀ ਮੋਦੀ ਨੇ ਕਿਹਾ ਕਿ ਮੰਤਰੀ ਜੀ-20 ਦੇ ਮੁੱਖ ਵੈਨਿਊ ਭਾਰਤ ਮੰਡਪਮ ਤੇ ਬੈਠਕਾਂ ਦੀਆਂ ਹੋਰਨਾਂ ਥਾਵਾਂ ਤੱਕ ਪੁੱਜਣ ਲਈ ਆਪਣੇ ਸਰਕਾਰੀ ਵਾਹਨਾਂ ਦੀ ਥਾਂ ਸ਼ਟਲ ਸੇਵਾ ਦੀ ਵਰਤੋਂ ਕਰਨ। ਪ੍ਰਧਾਨ ਮੰਤਰੀ ਨੇ ਆਪਣੇ ਕੈਬਨਿਟ ਸਾਥੀਆਂ ਨੂੰ ਕਿਹਾ ਕਿ ਉਹ ਜੀ20 ਇੰਡੀਆ ਮੋਬਾਈਲ ਐਪ ਡਾਊਨਲੋਡ ਕਰਨ ਤੇ ਵਿਦੇਸ਼ੀ ਮਹਿਮਾਨਾਂ ਨਾਲ ਗੱਲਬਾਤ ਮੌਕੇ ਇਸ ਦੇ ਅਨੁਵਾਦ ਤੇ ਹੋਰ ਫੀਚਰਾਂ ਦਾ ਪੂਰਾ ਇਸਤੇਮਾਲ ਕਰਨ। ਜੀ 20 ਮੋਬਾਈਲ ਐਪ ਵਿੱਚ ਸਾਰੀਆਂ ਭਾਰਤੀ ਭਾਸ਼ਾਵਾਂ ਤੇ ਜੀ 20 ਮੁਲਕਾਂ ਦੀਆਂ ਭਾਸ਼ਾਵਾਂ ਦਾ ਫੌਰੀ ਅਨੁਵਾਦ ਦਾ ਫੀਚਰ ਉਪਲਬਧ ਹੈ। ਉਧਰ ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤੜਾ ਨੇ ਵੀ ਮੰੰਤਰੀਆਂ ਨੂੰ ਪ੍ਰੋਟੋਕੋਲ ਤੇ ਸਬੰਧਤ ਮਾਮਲਿਆਂ ਬਾਰੇ ਤਫ਼ਸੀਲ ’ਚ ਸਮਝਾਇਆ। ਇਨ੍ਹਾਂ ਕੇਂਦਰੀ ਮੰਤਰੀਆਂ ਵਿਚੋਂ ਕੁਝ ਹਵਾਈ ਅੱਡੇ ’ਤੇ ਪੁੱਜਣ ਵਾਲੇ ਵਿਦੇਸ਼ੀ ਮਹਿਮਾਨਾਂ ਦਾ ਸਵਾਗਤ ਕਰਨਗੇ। ਕੇਂਦਰੀ ਸਿਹਤ ਮੰਤਰੀ ਐੱਸ.ਪੀ.ਐੱਸ.ਸਿੰਘ ਬਘੇਲ ਨੇ ਲੰਘੇ ਦਿਨ ਨਾਇਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟਿਨੁਬੂ ਨੂੰ ਜੀ ਆਇਆਂ ਆਖਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਾਰੇ ਕੈਬਨਿਟ ਸਾਥੀਆਂ ਨੂੰ ਕਿਹਾ ਕਿ ਉਹ ਤਾਮਿਲ ਨਾਡੂ ਦੇ ਮੰਤਰੀ ਉਦੈਨਿਧੀ ਸਟਾਲਿਨ ਵੱਲੋਂ ਸਨਾਤਨ ਧਰਮ ਬਾਰੇ ਦਿੱਤੇ ਬਿਆਨ ਦਾ ਡੱਟ ਕੇ ਵਿਰੋਧ ਕਰਨ। ਪ੍ਰਧਾਨ ਮੰਤਰੀ ਦੇ ਇਨ੍ਹਾਂ ਨਿਰਦੇਸ਼ਾਂ ਤੋਂ ਸੰਕੇਤ ਮਿਲਦਾ ਹੈ ਕਿ ਭਗਵਾ ਪਾਰਟੀ ਇਸ ਨੂੰ ਕੌਮੀ ਮੁੱਦਾ ਬਣਾਉਣ ਦੇ ਰੌਂਅ ’ਚ ਹੈ। ਉਨ੍ਹਾਂ ਮੰਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਭਾਰਤ-ਇੰਡੀਆ ਨਾਮ ਬਾਰੇ ਵਿਵਾਦ ’ਤੇ ਬੋਲਣ ਤੋਂ ਗੁਰੇਜ਼ ਕਰਨ। ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ 9 ਸਤੰਬਰ ਨੂੰ ਜੀ-20 ਰਾਤਰੀ ਭੋਜ ਦਿੱਤੇ ਜਾਣ ਬਾਰੇ ਪ੍ਰਧਾਨ ਮੰਤਰੀ ਨੇ ਮੰਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਵੀਆਈਪੀ ਸੱਭਿਆਚਾਰ ਛੱਡ ਕੇ ਸੰਸਦ ’ਚ ਇਕੱਠੇ ਹੋਣ। -ਪੀਟੀਆਈ

ਜੀ-20: ਪੁਲੀਸ ਵੱਲੋਂ ਸਖ਼ਤ ਸੁਰੱਖਿਆ ਬੰਦੋਬਸਤ

ਨਵੀਂ ਦਿੱਲੀ ਵਿੱਚ ਜੀ-20 ਦੇ ਮੱਦੇਨਜ਼ਰ ਤਾਇਨਾਤ ਪੁਲੀਸ ਅਧਿਕਾਰੀ। -ਫੋਟੋ: ਪੀਟੀਆਈ

ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਜੀ-20 ਸਿਖਰ ਸੰਮੇਲਨ ਲਈ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ ਕੀਤੇ ਹਨ। ਇਸ ਤਹਿਤ ਕਈ ਸੁਰੱਖਿਆ ਏਜੰਸੀਆਂ ਅਤੇ 19 ਨਿਸ਼ਾਨੇਬਾਜ਼ ਮਹਿਲਾ ਕਮਾਂਡੋ ਦੀ ਤਾਇਨਾਤੀ ਤੋਂ ਇਲਾਵਾ ਸਪੈਸ਼ਲ ਪੁਲੀਸ ਕਮਿਸ਼ਨਰ ਰੈਂਕ ਦੇ ਅਧਿਕਾਰੀ ਮੀਟਿੰਗਾਂ ਵਾਲੇ ਸਥਾਨਾਂ ’ਤੇ ਕਮਾਂਡਰ ਵਜੋਂ ਸੁਰੱਖਿਆ ਪ੍ਰਬੰਧਾਂ ਦਾ ਹਿੱਸਾ ਹੋਣਗੇ। ਅਧਿਕਾਰੀਆਂ ਨੇ ਦੱਸਿਆ ਕਿ 50 ਹਜ਼ਾਰ ਤੋਂ ਵੱਧ ਕਰਮਚਾਰੀ, ਕੇ9 ਡਾਗ ਸਕੁਐਡ ਅਤੇ ਘੁੜਸਵਾਰ ਪੁਲੀਸ ਦੀ ਸਹਾਇਤਾ ਨਾਲ ਦਿੱਲੀ ਪੁਲੀਸ ਸਿਖਰ ਸੰਮੇਲਨ ਦੌਰਾਨ ਸਖਤ ਨਿਗਰਾਨੀ ਰੱਖੇਗੀ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਹਵਾਈ ਅੱਡੇ ਤੋਂ ਹੋਟਲ ਤੱਕ ਅਤੇ ਹੋਟਲ ਤੋਂ ਜੀ-20 ਸਿਖਰ ਸੰਮੇਲਨ ਦੇ ਸਥਾਨਾਂ ਤੱਕ ਵਿਦੇਸ਼ੀ ਪ੍ਰਤੀਨਿਧੀਆਂ ਨੂੰ ਦਿੱਲੀ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ।’’ ੲਿਸੇ ਦੌਰਾਨ ਡੀਆਈਏਐੱਲ (ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸੰਚਾਲਕ ਸੰਸਥਾ) ਦੇ ਸੀਈਓ ਵੀ. ਕੁਮਾਰ ਜੈਪੁਰਿਆਰ ਨੇ ਦੱਸਿਆ ਕਿ ਜੀ-20 ਪ੍ਰਤੀਨਿਧੀਆਂ ਵਾਸਤੇ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਦਿੱਲੀ ਹਵਾਈ ਅੱਡੇ ’ਤੇ ਸਮਰਪਿਤ ਗੇਟ ਅਤੇ ਇੱਕ ਸਮਰਪਿਤ ਗਲਿਆਰਾ ਹੋਵੇਗਾ ਅਤੇ ਸੀਨੀਅਰ ਅਧਿਕਾਰੀਆਂ ਦੀ ਟੀਮ ਸਿਖਰ ਸੰਮੇਲਨ ਨਾਲ ਸਬੰਧਤ ਆਵਾਜਾਈ ਸੰਚਾਲਨ ਦੀ ਨਿਗਰਾਨੀ ਕਰੇਗੀ। -ਪੀਟੀਆਈ

The post ਭਾਰਤ-ਇੰਡੀਆ ਵਿਵਾਦ ਤੋਂ ਗੁਰੇਜ਼ ਕਰਨ ਮੰਤਰੀ: ਮੋਦੀ appeared first on punjabitribuneonline.com.



News Source link

- Advertisement -

More articles

- Advertisement -

Latest article