42.4 C
Patiāla
Tuesday, May 7, 2024

ਰਾਹੁਲ ਗਾਂਧੀ ਨੇ ਯੂਰੋਪੀ ਸੰਸਦ ਮੈਂਬਰਾਂ ਕੋਲ ਮਨੀਪੁਰ ਦਾ ਮੁੱਦਾ ਚੁੱਕਿਆ

Must read


ਲੰਡਨ, 7 ਸਤੰਬਰ

ਆਪਣੇ ਯੂਰੋਪੀ ਮੁਲਕਾਂ ਦੇ ਦੌਰੇ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਬ੍ਰੱਸਲਜ਼ ’ਚ ਮਨੀਪੁਰ ’ਚ ਮਨੁੱਖੀ ਹੱਕਾਂ ਸਮੇਤ ਹੋਰ ਭਾਰਤ ਦੇ ਹੋਰ ਅਹਿਮ ਮੁੱਦਿਆਂ ਬਾਰੇ ਵਿਚਾਰ ਚਰਚਾ ਕੀਤੀ। ਸੂਤਰਾਂ ਮੁਤਾਬਕ ਉਨ੍ਹਾਂ ਯੂਰੋਪੀ ਪਾਰਲੀਮੈਂਟ (ਐੱਮਈਪੀ) ਦੇ ਕੁਝ ਮੈਂਬਰਾਂ ਨਾਲ ਬੰਦ ਕਮਰਾ ਮੀਟਿੰਗ ਦੌਰਾਨ ਇਹ ਮਸਲੇ ਵਿਚਾਰੇ ਹਨ। ਇਹ ਘਟਨਾਕ੍ਰਮ ਉਸ ਸਮੇਂ ਵਾਪਰਿਆ ਹੈ ਜਦੋਂ ਯੂਰੋਪੀ ਸੰਸਦ ਵਿੱਚ ਜੁਲਾਈ ’ਚ ਮਨੀਪੁਰ ਦੇ ਹਾਲਾਤ ਬਾਰੇ ਮਤਾ ਪੇਸ਼ ਕੀਤਾ ਗਿਆ ਸੀ। ਵਿਰੋਧੀ ਧਿਰ ਦੇ ਸੂਤਰਾਂ ਅਨੁਸਾਰ ਬ੍ਰੱਸਲਜ਼ ਵਿੱਚ ਹੋਈ ਵਿਚਾਰ ਚਰਚਾ ਪੂਰੀ ਤਰ੍ਹਾਂ ਸਫਲ ਰਹੀ ਹੈ। ਉਂਜ ਭਾਰਤ ਆਖਦਾ ਆ ਰਿਹਾ ਹੈ ਕਿ ਮਨੀਪੁਰ ’ਚ ਹਾਲਾਤ ਕਾਬੂ ਹੇਠ ਕਰਨ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਕਾਂਗਰਸ ਨੇ ਮੀਟਿੰਗ ਦੀ ਪੁਸ਼ਟੀ ਕਰਦਿਆਂ ਐਕਸ ’ਤੇ ਪੋਸਟ ਕੀਤਾ, ‘ਸ੍ਰੀ ਰਾਹੁਲ ਗਾਂਧੀ ਨੇ ਯੂਰੋਪੀ ਸੰਸਦ ਵਿੱਚ ਮੈਂਬਰਾਂ ਨਾਲ ਅਹਿਮ ਮੁੱਦੇ ਵਿਚਾਰੇ ਹਨ। ਇਸ ਦੀ ਸਹਿ-ਮੇਜ਼ਬਾਨੀ ਐੱਮਈਪੀ ਮੈਂਬਰ ਅਲਵੀਨਾ ਅਲਮੈਤਸਾ ਅਤੇ ਪੀਅਰੇ ਲਾਰੋਤੁਰੋਊ ਨੇ ਕੀਤੀ।’ ਬਾਅਦ ਵਿੱਚ ਰਾਹੁਲ ਗਾਂਧੀ ਨੇ ਸਿਵਲ ਸੁਸਾਇਟੀ ਸੰਸਥਾਵਾਂ ਵੱਲੋਂ ਕਰਵਾਏ ਗਏ ਸਮਾਗਮ ’ਚ ਸ਼ਿਰਕਤ ਕੀਤੀ ਜਿਸ ’ਚ ਉਨ੍ਹਾਂ ਮਨੁੱਖੀ ਹੱਕਾਂ ਨਾਲ ਸਬੰਧਤ ਮੁੱਦਿਆਂ ਬਾਰੇ ਗੱਲਬਾਤ ਕੀਤੀ। ਇਸ ਮਗਰੋਂ ਉਸ ਬੈਲਜੀਅਮ ਆਧਾਰਿਤ ਪਰਵਾਸੀ ਭਾਰਤੀਆਂ ਨਾਲ ਰਾਤਰੀ ਭੋਜ ਵੀ ਕੀਤਾ। -ਪੀਟੀਆਈ



News Source link

- Advertisement -

More articles

- Advertisement -

Latest article