27.2 C
Patiāla
Monday, April 29, 2024

ਸੀਪੀਆਈ (ਐਮ) ਵੱਲੋਂ ਪਿੰਡਾਂ ਵਿੱਚ ਝੰਡਾ ਮਾਰਚ

Must read


ਪੱਤਰ ਪ੍ਰੇਰਕ

ਪਠਾਨਕੋਟ, 3 ਸਤੰਬਰ

ਜ਼ਿਲ੍ਹਾ ਪਠਾਨਕੋਟ ਦੀ ਤਹਿਸੀਲ ਧਾਰਕਲਾਂ ਦੇ ਪਿੰਡਾਂ ਵਿੱਚ ਸੀਪੀਆਈ (ਐਮ) ਵੱਲੋਂ ਕਾਮਰੇਡ ਸੁਧਾ ਰਾਣੀ, ਪ੍ਰਸ਼ੋਤਮ ਕੁਮਾਰ ਤੇ ਚਮਨ ਲਾਲ ਦੀ ਅਗਵਾਈ ਵਿੱਚ ਝੰਡਾ ਮਾਰਚ ਕੱਢਿਆ ਗਿਆ। ਰਸਤੇ ਵਿੱਚ ਜਗ੍ਹਾ-ਜਗ੍ਹਾ ਰੁਕ ਕੇ ਜ਼ਿਲ੍ਹਾ ਸਕੱਤਰ ਕੇਵਲ ਕਾਲੀਆ, ਕਾਮਰੇਡ ਬਲਵੰਤ ਸਿੰਘ ਅਤੇ ਸੁਭਾਸ਼ ਗੋਬਿੰਦਸਰ ਨੇ ਲੋਕਾਂ ਨੂੰ ਸੰਬੋਧਨ ਕੀਤਾ।

ਸਮੂਹ ਬੁਲਾਰਿਆਂ ਨੇ ਕਿਹਾ ਕਿ ਪਾਰਟੀ ਵੱਲੋਂ ਦੇਸ਼ ਭਰ ਵਿੱਚ ਜਨ ਸੰਪਰਕ ਮੁਹਿੰਮ ਤਹਿਤ ਝੰਡਾ ਮਾਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਆਰਥਿਕ ਨੀਤੀਆਂ ਕਰ ਕੇ ਮਹਿੰਗਾਈ ਤੇ ਬੇਰੁਜ਼ਗਾਰੀ ਵਿੱਚ ਬਹੁਤ ਵਾਧਾ ਹੋਇਆ ਹੈ। ਇਸ ਕਰ ਕੇ ਲੋਕਾਂ ਜਿਉਣਾ ਮੁਸ਼ਕਿਲ ਹੋ ਗਿਆ ਹੈ। ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਦੀਆਂ ਜਾਇਦਾਦਾਂ ਵਿੱਚ ਬੇਥਾਹ ਵਾਧਾ ਹੋਇਆ ਹੈ। ਕਾਰਪੋਰੇਟ-ਫਿਰਕੂ ਗੱਠਜੋੜ ਦੇ ਤਹਿਤ ਕੌਮੀ ਜਾਇਦਾਦ ਦੀ ਲੁੱਟ ਕਾਨੂੰਨੀ ਰੂਪ ਦਿੱਤਾ ਜਾ ਰਿਹਾ ਹੈ। ਔਰਤਾਂ ਤੇ ਬੱਚਿਆਂ ਖ਼ਿਲਾਫ਼ ਅਪਰਾਧ ਵਧ ਰਹੇ ਹਨ। ਆਪਣੀਆਂ ਨਾਕਾਮੀਆਂ ਅਤੇ ਵੋਟਾਂ ਖਾਤਰ ਫ਼ਿਰਕੂ ਧਰੁਵੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਦੀ ਵੀ ਆਲੋਚਨਾ ਕੀਤੀ।

 

ਛੰਨੀ ਨੰਦ ਸਿੰਘ ਤੇ ਭੰਗਾਲਾ ’ਚ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ

ਮੁਕੇਰੀਆਂ (ਪੱਤਰ ਪ੍ਰੇਰਕ): ਸੀਪੀਆਈ ਐਮ ਦੀ ਕੇਂਦਰੀ ਕਮੇਟੀ ਦੇ ਸੱਦੇ ’ਤੇ ਪਾਰਟੀ ਦੀ ਤਹਿਸੀਲ ਕਮੇਟੀ ਵੱਲੋਂ ਜਥਾ ਮਾਰਚ ਦੀ ਸ਼ੁਰੂਆਤ ਕਰਦਿਆਂ ਪਿੰਡ ਛੰਨੀ ਨੰਦ ਸਿੰਘ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਐਕਸ਼ਨ ਦੀ ਅਗਵਾਈ ਸੁਰਜੀਤ ਸਿੰਘ ਅਤੇ ਜਸਵੰਤ ਸਿੰਘ ਨੇ ਕੀਤੀ। ਇਸੇ ਤਰ੍ਹਾਂ ਸੀਪੀਆਈ ਐੱਮ ਵੱਲੋਂ ਭੰਗਾਲਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਓਮ ਪ੍ਰਕਾਸ਼ ਤੇ ਤਰਸੇਮ ਸਿੰਘ ਨੇ ਕੀਤੀ। ਇਸ ਵਿੱਚ ਸੀਪੀਆਈਐਮ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਆਸ਼ਾ ਨੰਦ, ਸੁਰੇਸ਼ ਚਨੌਰ, ਧਿਆਨ ਸਿੰਘ ਅਤੇ ਯਸ਼ਪਾਲ ਚੰਦ ਨੇ ਵੀ ਸ਼ਿਰਕਤ ਕੀਤੀ। ਆਗੂਆਂ ਨੇ ਕੇਂਦਰ ਸਰਕਾਰ ਦੇ ਲੋਕ ਮਾਰੂ ਫ਼ੈਸਲਿਆਂ ਖ਼ਿਲਾਫ਼ ਜਾਗਰੂਕ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਤੇਜ਼ੀ ਨਾਲ ਦੇਸ਼ ਵਿੱਚ ਪ੍ਰਧਾਨਗੀ ਪ੍ਰਣਾਲੀ ਵੱਲ ਵਧਣ ਦੀ ਕੋਸ਼ਿਸ਼ ਕਰ ਰਹੀ ਹੈ। ਕੇਂਦਰ ਸਰਕਾਰ ਸੂਬਾ ਸਰਕਾਰਾਂ ਨੂੰ ਅਰਥਹੀਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇੱਕ ਰਾਸ਼ਟਰ ਇੱਕ ਚੋਣ ਦਾ ਮਨੋਰਥ ਵੀ ਅਜਿਹੀ ਮਨਸ਼ਾ ਦਾ ਹੀ ਹਿੱਸਾ ਹੈ। ਉਨ੍ਹਾਂ ਆਖਿਆ ਕਿ ਜੇ ਸੂਬਾ ਸਰਕਾਰ ਕਿਸੇ ਕਾਰਨ ਆਪਣਾ ਵਿਸ਼ਵਾਸ਼ ਗੁਆ ਕੇ ਭੰਗ ਹੋ ਜਾਂਦੀ ਹੈ ਤਾਂ ਸੰਸਦੀ ਚੋਣਾਂ ਤੱਕ ਉਸ ਨੂੰ ਚੋਣਾਂ ਦਾ ਇੰਤਜ਼ਾਰ ਕਰਨਾ ਪਵੇਗਾ। ਇਸ ਤਰੀਕੇ ਨਾਲ ਹੋਈ ਚੋਣ ਕਾਰਨ ਉਦੋਂ ਤੱਕ ਉਸ ਸੂਬੇ ਤੇ ਕੇਂਦਰ ਦਾ ਕੰਟਰੋਲ ਹੋਵੇਗਾ। ਜੇ ਸੰਸਦ ਦੀਆਂ ਚੋਣਾਂ ਅੱਧ ਵਾਟੇ ਕਰਵਾਉਣੀਆਂ ਪੈਣਗੀਆਂ ਤਾਂ ਇਸ ਦਾ ਖ਼ਮਿਆਜ਼ਾ ਸੂਬਿਆਂ ਨੂੰ ਵੀ ਭੁਗਤਣਾ ਪਵੇਗਾ।



News Source link

- Advertisement -

More articles

- Advertisement -

Latest article