36.1 C
Patiāla
Saturday, May 4, 2024

ਮੂਡੀਜ਼ ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵਧਾ ਕੇ 6.7 ਫੀਸਦ ਕੀਤਾ

Must read


ਨਵੀਂ ਦਿੱਲੀ, 1 ਸਤੰਬਰ

ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਮਜ਼ਬੂਤ ਆਰਥਿਕ ਗਤੀ ਦੇ ਚੱਲਦਿਆਂ ਕੈਲੰਡਰ ਵਰ੍ਹੇ 2023 ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵਧਾ ਕੇ ਅੱਜ 6.7 ਫੀਸਦ ਕਰ ਦਿੱਤਾ ਹੈ। ਮੂਡੀਜ਼ ਨੇ ਆਪਣੇ ‘ਗਲੋਬਲ ਮੈਕਰੋ ਆਊਟਲੁੱਕ’ ਵਿੱਚ ਕਿਹਾ, ‘ਮਜ਼ਬੂਤ ਸੇਵਾਵਾਂ ਦੇ ਵਿਸਥਾਰ ਤੇ ਪੂੰਜੀਗਤ ਖਰਚੇ ਨੇ ਭਾਰਤ ਦੀ ਦੂਜੀ (ਅਪਰੈਲ-ਜੂਨ) ਤਿਮਾਹੀ ’ਚ ਇੱਕ ਸਾਲ ਪਹਿਲਾਂ ਦੇ ਮੁਕਾਬਲੇ 7.8 ਫੀਸਦ ਦੇ ਅਸਲ ਜੀਡੀਪੀ ਵਾਧੇ ਨੂੰ ਅੱਗੇ ਵਧਾਇਆ ਹੈ। ਇਸ ਲਈ ਅਸੀਂ ਭਾਰਤ ਲਈ ਕੈਲੰਡਰ ਵਰ੍ਹੇ 2023 ਲਈ ਵਿਕਾਸ ਦਰ ਦਾ ਅਨੁਮਾਨ 5.5 ਫੀਸਦ ਤੋਂ ਵਧਾ ਕੇ 6.7 ਫੀਸਦ ਕਰ ਦਿੱਤਾ ਹੈ।’ ਰੇਟਿੰਗ ਏਜੰਸੀ ਨੇ ਹਾਲਾਂਕਿ ਸਾਲ 2023 ਦੇ ਉੱਚ ਆਧਾਰ ਦਾ ਹਵਾਲਾ ਦਿੰਦਿਆਂ ਸਾਲ 2024 ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 6.5 ਫੀਸਦ ਨਾਲੋਂ ਘਟਾ ਕੇ 6.1 ਫੀਸਦ ਕਰ ਦਿੱਤਾ ਹੈ। -ਪੀਟੀਆਈ



News Source link
#ਮਡਜ #ਨ #ਭਰਤ #ਦ #ਵਕਸ #ਦਰ #ਦ #ਅਨਮਨ #ਵਧ #ਕ #ਫਸਦ #ਕਤ

- Advertisement -

More articles

- Advertisement -

Latest article