30 C
Patiāla
Monday, April 29, 2024

ਨਹਿਰੀ ਮੋਘਾ ਬੰਦ ਕਰਨ ਆਈ ਟੀਮ ਬੇਰੰਗ ਮੁੜੀ

Must read


ਗੁਰਨਾਮ ਸਿੰਘ ਚੌਹਾਨ

ਪਾਤੜਾਂ, 31 ਅਗਸਤ

ਪਿੰਡ ਸ਼ੁਤਰਾਣਾਂ ਵਿੱਚ ਮੋਘਾ ਬੰਦ ਕਰਨ ਲਈ ਨਹਿਰੀ ਵਿਭਾਗ ਦੀ ਟੀਮ ਨੂੰ ਸਟੇਅ ਆਰਡਰ ਦੇ ਮੱਦੇਨਜ਼ਰ ਬੇਰੰਗ ਮੁੜਨਾ ਪਿਆ। ਦੱਸਣਯੋਗ ਹੈ ਕਿ ਦੋ ਦਹਾਕਿਆਂ ਤੋਂ ਚਲਦੇ ਮੋਘੇ ਨੂੰ ਦੂਸਰੀ ਜਗ੍ਹਾ ਲਗਾਉਣ ਦੇ ਚਲਦੇ ਝਗੜੇ ਦੌਰਾਨ ਮੋਘਾ ਮਾਲਕ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਮਿਲੇ ਸਟੇਅ ਆਰਡਰ ਦੇ ਚੱਲਦਿਆਂ ਨਹਿਰੀ ਵਿਭਾਗ ਨੇ ਕਿਸਾਨ ਖ਼ਿਲਾਫ਼ ਥਾਣਾ ਸ਼ੁਤਰਾਣਾਂ ਵਿੱਚ 12 ਅਗਸਤ ਨੂੰ ਕੇਸ ਦਰਜ ਕਰਵਾਇਆ ਸੀ। ਹਣ ਮੋਘਾ ਬੰਦ ਕਰਨ ਆਈ ਟੀਮ ਨੂੰ ਸਟੇਅ ਆਰਡਰ ਦੇਖ ਕੇ ਬੇਰੰਗ ਮੁੜਨਾ ਪਿਆ।

‌ਨੰਬਰਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਜ਼ਮੀਨ ਦੀ ਸਿੰਜਾਈ ਲਈ 2004 ਵਿੱਚ ਨਹਿਰੀ ਮੋਘਾ ਪਾਸ ਕਰਵਾਇਆ ਸੀ। ਮੋਘਾ ਲਾਏ ਜਾਣ ਬਾਅਦ ਨਹਿਰੀ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਮੋਘੇ ਨੂੰ ਕਦੇ ਵੀ ਨਜਾਇਜ਼ ਨਹੀਂ ਦੱਸਿਆ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਜਦੋਂ ਕੁਝ ਵਿਅਕਤੀਆਂ ਨੇ ਇਤਰਾਜ਼ ਜਤਾਇਆ ਤਾਂ ਉਨ੍ਹਾਂ ਨੂੰ ਫਰਵਰੀ 2023 ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਤੋਂ ਸਟੇਟਸ ਕੋ ਮਿਲ ਗਿਆ ਸੀ ਜਿਸ ਦੇ ਆਧਾਰ ’ਤੇ ਉਕਤ ਅਦਾਲਤ ਨੇ 25 ਅਗਸਤ ਨੂੰ ਸਟੇਅ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਟੇਅ ਦੇ ਚੱਲਦਿਆਂ ਨਹਿਰੀ ਵਿਭਾਗ ਨੇ ਉਨ੍ਹਾਂ ਖ਼ਿਲਾਫ਼ 12 ਅਗਸਤ ਨੂੰ ਥਾਣਾ ਸ਼ੁਤਰਾਣਾਂ ਵਿੱਚ ਕੇਸ ਦਰਜ ਕਰਵਾਇਆ ਹੈ।

ਉਨ੍ਹਾਂ ਕਿਹਾ ਕਿ ਮੰਗਲਵਾਰ ਨਹਿਰੀ ਵਿਭਾਗ ਦੀ ਟੀਮ ਨੇ ਮੋਘੇ ਨੂੰ ਬੰਦ ਕਰਕੇ ਵੀਡੀਓ ਤੇ ਫੋਟੋਆਂ ਰਾਹੀਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸਾਬਤ ਕਰਨਾ ਸੀ ਕਿ ਵਿਭਾਗ ਨੇ ਸਟੇਅ ਤੋਂ ਪਹਿਲਾਂ ਦਾ ਮੋਘਾ ਬੰਦ ਕੀਤਾ ਹੋਇਆ ਹੈ ਪਰ ਮੌਕੇ ’ਤੇ ਮੌਜੂਦ ਸੂਝਵਾਨ ਸੱਜਣਾਂ ਕਰਕੇ ਵਿਭਾਗ ਅਜਿਹਾ ਨਹੀਂ ਕਰ ਸਕਿਆ। ਉਨ੍ਹਾਂ ਦੋਸ਼ ਲਾਇਆ ਕਿ ਨਹਿਰੀ ਵਿਭਾਗ ਸਿਆਸੀ ਦਬਾਅ ਹੇਠ ਉਨ੍ਹਾਂ ਖ਼ਿਲਾਫ਼ ਝੂਠੀ ਕਾਰਵਾਈ ਕਰਕੇ ਬਿਨਾਂ ਵਜ੍ਹਾ ਉਨ੍ਹਾਂ ਨੂੰ ਤੰਗ ਕਰ ਰਿਹਾ ਹੈ। ਨਹਿਰੀ ਵਿਭਾਗ ਦੇ ਐੱਸਡੀਓ ਚੇਤਨ ਗੁਪਤਾ ਨੇ ਕਿਹਾ ਵਿਭਾਗ ਕਿਸੇ ਨਾਲ ਕੋਈ ਧੱਕਾ ਨਹੀਂ ਕਰ ਰਿਹਾ ਸਗੋਂ ਅਦਾਲਤ ਦੇ ਹੁਕਮਾਂ ਮੁਤਾਬਿਕ ਬਣਦੀ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਵਿਭਾਗ ਅਦਾਲਤ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ।



News Source link
#ਨਹਰ #ਮਘ #ਬਦ #ਕਰਨ #ਆਈ #ਟਮ #ਬਰਗ #ਮੜ

- Advertisement -

More articles

- Advertisement -

Latest article