41.8 C
Patiāla
Monday, May 6, 2024

ਕਾਹਨੂੰਵਾਨ ’ਚ ਡੇਂਗੂ ਦਾ ਹਮਲਾ, ਵੱਡੀ ਗਿਣਤੀ ਲੋਕ ਹਸਪਤਾਲ ’ਚ ਦਾਖ਼ਲ

Must read


ਵਰਿੰਦਰਜੀਤ ਜਾਗੋਵਾਲ

ਕਾਹਨੂੰਵਾਨ, 30 ਅਗਸਤ

ਇਸ ਕਸਬੇ ਵਿੱਚ ਡੇਂਗੂ ਹਮਲਾ ਕਰ ਦਿੱਤਾ ਹੈ। ਕਸਬਾ ਵਾਸੀਆਂ ਨੇ ਦੱਸਿਆ ਕਿ ਕਈ ਮੁਹੱਲਿਆਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਡੇਂਗੂ ਹੈ। ਪਰਿਵਾਰ ਦੇ 4-4 ਜੀਅ ਵੀ ਹਸਪਤਾਲ ਵਿੱਚ ਦਾਖਲ ਹਨ। ਸਿਵਲ ਹਸਪਤਾਲ ਕਾਹਨੂੰਵਾਨ ਜਾ ਕੇ ਦੇਖਿਆ ਗਿਆ ਤਾਂ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਹਸਪਤਾਲ ਅੰਦਰ ਦਰਜਨਾਂ ਮਰੀਜ਼ ਬੁਖ਼ਾਰ ਤੋਂ ਪੀੜਤ ਦਾਖਲ ਸਨ। ਇਸ ਮੌਕੇ ਬੁਖ਼ਾਰ ਤੋਂ ਪੀੜਤ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦੇ 4 ਮੈਂਬਰਾਂ ਸਮੇਤ ਸੇਵਾ ਸਿੰਘ, ਦਲਜੀਤ ਕੌਰ, ਬਲਵਿੰਦਰ ਸਿੰਘ ਸਮੇਤ ਮੁਹੱਲੇ ਦੇ ਅਰਜੁਨ ਸਿੰਘ, ਵਿਸਾਖੀ ਰਾਮ, ਕਰਨ, ਹਜ਼ਾਰਾ ਸਿੰਘ, ਪੂਜਾ ਅਤੇ ਰਾਜੂ ਸਾਰੇ ਬੁਖ਼ਾਰ ਤੋਂ ਪੀੜਤ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਸਬੇ ਦੋ ਹੋਰ ਵੀ ਬਹੁਤ ਲੋਕ ਬੁਖ਼ਾਰ ਤੋਂ ਪੀੜਤ ਹੋ ਰਹੇ ਹਨ, ਜਿਨ੍ਹਾਂ ਵਿਚੋਂ ਕੁੱਝ ਲੋਕ ਪ੍ਰਾਈਵੇਟ ਡਾਕਟਰਾਂ ਤੋਂ ਇਲਾਜ ਕਰਵਾ ਰਹੇ ਹਨ। ਕਸਬਾ ਵਾਸੀਆਂ ਨੇ ਦੱਸਿਆ ਕਿ ਦਿਨੋਂ ਦਿਨ ਡੇਂਗੂ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਿਹਤ ਵਿਭਾਗ ਇਸ ਹਾਲਾਤ ਨਾਲ ਨਿਪਟਣ ਲਈ ਵਿਸ਼ੇਸ਼ ਧਿਆਨ ਦੇਵੇ ਤਾਂ ਜੋ ਹਲਾਤ ਬੇਕਾਬੂ ਹੋਣ ਤੋਂ ਬਚਾ ਹੋ ਸਕੇ। ਇਸ ਸਬੰਧੀ ਐੱਸਐੱਮਓ ਡਾ. ਨੀਲਮ ਨੇ ਕਿਹਾ ਕਿ ਮੌਸਮੀ ਬੁਖ਼ਾਰ ਤੋਂ ਪੀੜਤ ਮਰੀਜ਼ ਉਨ੍ਹਾਂ ਕੋਲ ਵੱਡੀ ਗਿਣਤੀ ਵਿੱਚ ਆ ਰਹੇ ਹਨ। ਬੁਖ਼ਾਰ ਦੇ ਲੱਛਣ ਬਹੁਤ ਲੋਕਾਂ ਵਿੱਚ ਦੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਡੇਗੂ ਬੁਖ਼ਾਰ ਦੀ ਪੁਸ਼ਟੀ ਕਰਨ ਲਈ ਪੀੜਤ ਮਰੀਜ਼ਾਂ ਦੇ ਸੈਂਪਲ ਲੈ ਕੇ ਜ਼ਿਲ੍ਹਾ ਹੈੱਡ ਕੁਆਰਟਰ ਵਿਖੇ ਭੇਜੇ ਜਾ ਰਹੇ ਹਨ। ਬਲਾਕ ਕਾਹਨੂੰਵਾਨ ਵਿੱਚ ਸਿਰਫ਼ 9 ਮਰੀਜ਼ ਦੀ ਡੇਂਗੂ ਤੋਂ ਪੀੜਤ ਹਨ। ਡੇਂਗੂ ਬੁਖ਼ਾਰ ਪੀੜਤ ਮਰੀਜ਼ਾਂ ਦਾ ਬਾਕੀ ਮਰੀਜ਼ਾਂ ਤੋਂ ਵੱਖ ਵਾਰਡ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਕਾਹਨੂੰਵਾਨ ਸਮੇਤ ਨੇੜੇ ਦੇ ਸਾਰੇ ਪਿੰਡਾਂ ਵਿੱਚ ਫੋਗਿੰਗ ਵੀ ਕਰਵਾਈ ਜਾ ਰਹੀ ਹੈ।



News Source link
#ਕਹਨਵਨ #ਚ #ਡਗ #ਦ #ਹਮਲ #ਵਡ #ਗਣਤ #ਲਕ #ਹਸਪਤਲ #ਚ #ਦਖਲ

- Advertisement -

More articles

- Advertisement -

Latest article