27.8 C
Patiāla
Thursday, May 2, 2024

ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਬਰਸੀ ਮਨਾਈ

Must read


ਦੇਵਿੰਦਰ ਸਿੰਘ ਜੱਗੀ

ਪਾਇਲ, 26 ਅਗਸਤ

ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਬਰਸੀ ਸਮਾਗਮ ਅੱਜ ਸੰਪੂਰਨ ਹੋ ਗਏ। ਰੈਣਸਬਾਈ ਕੀਰਤਨ ਵਿਖਿਆਨ ਉਪਰੰਤ ਅੱਜ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਉਪਰੰਤ ਖੰਡੇ ਬਾਟੇ ਦੀ ਪਾਹੁਲ ਛਕ ਕੇ ਕਈ ਪ੍ਰਾਣੀ ਗੁਰੂ ਵਾਲੇ ਬਣੇ। ਬਰਸੀ ਸਮਾਗਮ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਭਾਵੇਂ ਸੰਤ ਈਸ਼ਰ ਸਿੰਘ ਸਰੀਰਕ ਪੱਖੋਂ ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਸੰਤਾਂ ਦੀ ਰੂਹਾਨੀਅਤ ਪੱਖੋਂ ਕੀਤੀ ਕਮਾਈ ਪੂਰੀ ਦੁਨੀਆਂ ਲਈ ਚਾਨਣਾ ਮੁਨਾਰਾ ਹੈ। ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਮਹਾਂਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸੰਤ-ਮਹਾਂਪੁਰਸ਼ ਲੋਕਾਈ ਦੇ ਰਹਿਬਰ ਸਨ। ਇਸ ਮੌਕੇ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਨੇ ਸੰਗਤਾਂ ਨੂੰ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ, ਕਥਾਵਾਚਕ ਭਾਈ ਨਿਰਮਲ ਸਿੰਘ ਅੰਬਾਲਾ, ਭਾਈ ਜਸਵਿੰਦਰ ਸਿੰਘ ਬਡਿਆਲ, ਸੰਤ ਬਲਵੀਰ ਸਿੰਘ ਅੰਬਾਲਾ, ਸੰਤ ਗੁਰਦਿਆਲ ਸਿੰਘ, ਭਾਈ ਗੁਰਜੰਟ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਸਿਮਰਨ ਸਿੰਘ, ਗਿਆਨੀ ਇਕਬਾਲ ਸਿੰਘ, ਸੰਤ ਬਲਵਿੰਦਰ ਦਾਸ ਮੁੱਲਾਂਪੁਰੀ, ਸੰਤ ਰੋਸ਼ਨ ਸਿੰਘ ਧਬਲਾਨ, ਸੰਤ ਰਣਜੀਤ ਸਿੰਘ ਢੀਗੀ, ਬਾਬਾ ਮੋਹਣ ਸਿੰਘ ਮੁਕੰਦਪੁਰ, ਬਾਬਾ ਬਲਦੇਵ ਸਿੰਘ ਲੰਗਰ ਵਾਲੇ, ਭਾਈ ਅੰਮ੍ਰਿਤਪਾਲ ਸਿੰਘ ਲੁਧਿਆਣਾ, ਭਾਈ ਪ੍ਰੀਤਮ ਸਿੰਘ ਫਰੀਦਕੋਟ, ਬੀਬੀ ਸੁਰਜੀਤ ਖੌਰ, ਭਾਈ ਜਤਿੰਦਰ ਸਿੰਘ, ਬਾਬਾ ਹਰਚੰਦ ਸਿੰਘ ਸਿਆੜ ਤੋਂ ਇਲਾਵਾ ਚੇਅਰਮੈਨ ਨਵਜੋਤ ਸਿੰਘ ਜਰਗ ਨੇ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ।

ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਦਾ ਮੁੱਖ ਗ੍ਰੰਥੀ ਭਾਈ ਅਜਵਿੰਦਰ ਸਿੰਘ ਅਤੇ ਭਾਈ ਹਰਪ੍ਰੀਤ ਸਿੰਘ ਬੁਟਾਹਰੀ ਵੱਲੋਂ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਲੰਗਰ, ਮੈਡੀਕਲ ਕੈਂਪ ਤੇ ਪਾਰਕਿੰਗ ਤੋਂ ਇਲਾਵਾ ਹੋਰ ਸੇਵਾਵਾਂ ਗੁਰੂ ਘਰ ਦੇ ਟਰੱਸਟੀ ਭਾਈ ਮਨਿੰਦਰਜੀਤ ਸਿੰਘ ਬਾਵਾ ਤੇ ਭਾਈ ਗੁਰਨਾਮ ਸਿੰਘ ਅੜੈਚਾਂ, ਭਾਈ ਮਲਕੀਤ ਸਿੰਘ ਪਨੇਸਰ, ਭਾਈ ਹਰਦੇਵ ਸਿੰਘ, ਭਾਈ ਜਗਜੀਤ ਸਿੰਘ ਜੈਪੁਰ, ਕੈਪਟਨ ਰਣਜੀਤ ਸਿੰਘ ਵੱਲੋਂ ਨਿਭਾਈਆਂ ਗਈਆਂ। ਸਟੇਜ ਸਕੱਤਰ ਦੀ ਸੇਵਾ ਭਾਈ ਰਣਧੀਰ ਸਿੰਘ ਢੀਂਡਸਾ ਨੇ ਨਿਭਾਈ। ਅੰਤ ਵਿੱਚ ਟਰੱਸਟ ਨੇ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਪੁਲੀਸ ਦਾ ਧੰਨਵਾਦ ਕੀਤਾ ਗਿਆ।



News Source link
#ਸਤ #ਈਸ਼ਰ #ਸਘ #ਰੜ #ਸਹਬ #ਵਲਆ #ਦ #ਬਰਸ #ਮਨਈ

- Advertisement -

More articles

- Advertisement -

Latest article