29 C
Patiāla
Thursday, May 16, 2024

ਯੂਕੇ: ਭਾਰਤੀ ਮੂਲ ਦੇ ਵਿਅਕਤੀ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ 12 ਸਾਲ ਕੈਦ – punjabitribuneonline.com

Must read


ਲੰਡਨ, 26 ਅਗਸਤ

ਬਰਤਾਨੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਭਾਰਤੀ ਮੂਲ ਦੇ ਇੱਕ ਵਿਅਕਤੀ ਤੇ ਉਸ ਦੇ ਸਹਿਯੋਗੀ ਨੂੰ 12-12 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਸਬੰਧੀ ਜਾਂਚ ਯੂਕੇ ਦੀ ਕੌਮੀ ਅਪਰਾਧ ਏਜੰਸੀ (ਐਨਸੀਏ) ਦੀ ਅਗਵਾਈ ’ਚ ਕੀਤੀ ਗਈ ਸੀ। ਇਸ ਮਾਮਲੇ ਅਨੁਸਾਰ ਸੰਦੀਪ ਸਿੰਘ ਰਾਏ (37) ਅਤੇ ਉਸ ਦਾ ਸਹਿਯੋਗੀ ਬਿਲੀ ਹੇਅਰੇ (43) ਇੱਕ ਸੰਗਠਤ ਅਪਰਾਧ ਗਰੁੱਪ ਨਾਲ ਸਬੰਧਤ ਸਨ ਅਤੇ ਦੋਵੇਂ ਮੈਕਸੀਕੋ ਤੋਂ ਇੱਕ ਕਾਰਗੋ ਜਹਾਜ਼ ਰਾਹੀਂ ਬਰਤਾਨੀਆ ’ਚ 30 ਕਿੱਲੋ ਕੋਕੀਨ ਅਤੇ 30 ਕਿੱਲੋ ਐਂਫੇਟੈਮਿਨ ਦੀ ਤਸਕਰੀ ਲਈ ਜ਼ਿੰਮੇਵਾਰ ਸਨ। ਹਾਲਾਂਕਿ ਦੋੋਵਾਂ ਨੇ ਸ਼ੁਰੂਆਤ ’ਚ ਏ ਸ਼੍ਰੇਣੀ ਦੇ ਨਸ਼ਿਆਂ ਦੀ ਸਪਲਾਈ ਦੀ ਸਾਜ਼ਿਸ਼ ਦੇ ਦੋਸ਼ਾਂ ਤੋਂ ੲਿਨਕਾਰ ਕੀਤਾ ਸੀ। ਵੁਲਵਰਹੈਂਪਟਨ ਕਰਾਊਨ ਕੋਰਟ ਨੇ ਸ਼ੁੱਕਰਵਾਰ ਨੂੰ ਰਾਏ ਤੇ ਹੇਅਰੇ ਨੂੰ ਸਜ਼ਾ ਸੁਣਾਈ। -ਪੀਟੀਆਈ



News Source link

- Advertisement -

More articles

- Advertisement -

Latest article