38.2 C
Patiāla
Friday, May 3, 2024

ਨੂਹ ਵਿੱਚ ਭੀੜ ਵੱਲੋਂ ਪੁਲੀਸ ’ਤੇ ਹਮਲਾ; ਤਿੰਨ ਮੁਲਾਜ਼ਮ ਜ਼ਖ਼ਮੀ – punjabitribuneonline.com

Must read


ਨੂਹ, 25 ਅਗਸਤ

ਨੂਹ ਹਿੰਸਾ ਦੇ ਸ਼ੱਕੀ ਨੂੰ ਪੁੱਛਗਿੱਛ ਲਈ ਲਿਜਾ ਰਹੀ ਪੁਲੀਸ ਟੀਮ ’ਤੇ ਅੱਜ 30-40 ਲੋਕਾਂ ਦੇ ਗਰੁੱਪ ਵੱਲੋਂ ਪੱਥਰਬਾਜ਼ੀ ਕੀਤੀ ਗਈ ਜਿਸ ਵਿੱਚ ਸਬ-ਇੰਸਪੈਕਟਰ ਸਮੇਤ ਤਿੰਨ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲੀਸ ਨੇ ਇਸ ਮਾਮਲੇ ਸਬੰਧੀ ਪੰਜ ਔਰਤਾਂ ਸਮੇਤ ਨੌਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲੀਸ ਬੁਲਾਰੇ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਬਿਛੌੜ ਥਾਣੇ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 31 ਜੁਲਾਈ ਨੂੰ ਧਾਰਮਿਕ ਸ਼ੋਭਾ ਯਾਤਰਾ ’ਤੇ ਹਮਲੇ ਮਗਰੋਂ ਭੜਕੀ ਹਿੰਸਾ ਦੌਰਾਨ ਛੇ ਲੋਕਾਂ ਦੀ ਮੌਤ ਹੋ ਗਈ ਸੀ। -ਪੀਟੀਆਈ



News Source link

- Advertisement -

More articles

- Advertisement -

Latest article