34.9 C
Patiāla
Saturday, April 27, 2024

ਕਾਹਨੂੰਵਾਨ: ਪਿੰਡ ਭੱਟੀਆਂ ’ਚ ਪਿਸਤੌਲ ਦਿਖਾ ਕੇ ਇੰਟਰਨੈੱਟ ਕੈਫ਼ੇ ਤੋਂ ਡੇਢ ਲੱਖ ਰੁਪਏ ਲੁੱਟੇ

Must read


ਵਰਿੰਦਰਜੀਤ ਜਾਗੋਵਾਲ

‌ਕਾਹਨੂੰਵਾਨ, 23 ਅਗਸਤ

ਥਾਣਾ ਕਾਹਨੂੰਵਾਨ ਅਧੀਨ ਪਿੰਡ ਭੱਟੀਆਂ ਵਿਚ ਭਾਰਤੀ ਸਟੇਟ ਬੈਂਕ ਦੇ ਨਜ਼ਦੀਕ ਇੰਟਰਨੈੱਟ ਕੈਫ਼ੇ ਤੋਂ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਨਗਦੀ ਲੁੱਟ ਲਈ। ਪੀੜਤ ਰਾਕੇਸ਼ ਅਗਨੀਹੋਤਰੀ ਨੇ ਦੱਸਿਆ ਕਿ ਤਿੰਨ ਨਕਾਬਪੋਸ਼ ਹਥਿਆਰਬੰਦ ਨੌਜਵਾਨ ਲੁਟੇਰੇ ਕੈਫ਼ੇ ’ਚ ਦਾਖਲ ਹੋਏ। ਇੱਕ ਨੇ ਉਸ ਉੱਤੇ ਪਸਤੌਲ ਤਾਣ ਲਈ। ਉਸ ਕੋਲੋਂ ਡੇਢ ਲੱਖ ਰੁਪਏ ਲੁੱਟ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਡੀਐੱਸਪੀ ਰਾਜਬੀਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਵਾਰਦਾਤ ਦੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।



News Source link

- Advertisement -

More articles

- Advertisement -

Latest article