37.9 C
Patiāla
Tuesday, May 14, 2024

ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ 40 ਕਰੋੜ ਮੁੱਲ ਦੀ ਅਫੀਮ ਸਣੇ ਦੋ ਕਾਬੂ ਕੀਤੇ – punjabitribuneonline.com

Must read


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 19 ਅਗਸਤ

ਦਿੱਲੀ ’ਚ 40 ਕਰੋੜ ਰੁਪਏ ਦੀ ਕੀਮਤ ਦੀ 56.055 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ/ਉੱਤਰੀ ਰੇਂਜ ਦੀ ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅੰਤਰਰਾਜੀ ਡਰੱਗ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਫੜੇ ਮੁਲਾਜ਼ਮਾਂ ’ਚ ਪਰਮਜੀਤ ਸਿੰਘ ਵਾਸੀ ਜੰਮੂ( 53 ਸਾਲ) ਤੇ ਰਾਜ ਕੁਮਾਰ ਵਾਸੀ ਜੰਮੂ (38 ਸਾਲ) ਸ਼ਾਮਲ ਹਨ। ਇਨ੍ਹਾਂ ਕੋਲੋਂ ਟਰੱਕ ਯੂਪੀ-13ਬੀਟੀ-5215, ਕਈ ਮੋਬਾਈਲ ਹੈਂਡਸੈੱਟ ਅਤੇ ਨਸ਼ਾ ਤਸਕਰੀ ਵਿੱਚ ਵਰਤੇ ਜਾਂਦੇ ਸਿਮ ਕਾਰਡ ਵੀ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੀ ਅਫੀਮ ਉੱਤਰ-ਪੂਰਬੀ ਰਾਜਾਂ ਤੋਂ ਲਿਆਂਦੀ ਗਈ ਸੀ ਅਤੇ ਇਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਸਪਲਾਈ ਕਰਨ ਲਈ ਸੀ। ਇਹ ਗਰੋਹ ਮਨੀਪੁਰ, ਆਸਾਮ, ਬਿਹਾਰ ਤੇ ਪੱਛਮੀ ਬੰਗਾਲ ਵਿੱਚੋਂ ਖਰੀਦ ਕੇ ਦਿੱਲੀ/ਐਨਸੀਆਰ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅਫੀਮ ਅਤੇ ਹੈਰੋਇਨ ਦੀ ਸਪਲਾਈ ਵਿੱਚ ਸ਼ਾਮਲ ਸੀ। ਇਹ ਸਾਹਮਣੇ ਆਇਆ ਹੈ ਕਿ ਸਪਲਾਇਰ ਮਨੀਪੁਰ ਅਤੇ ਮਿਆਂਮਾਰ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਦੇ ਆਲੇ-ਦੁਆਲੇ ਪਹਾੜੀ ਖੇਤਰਾਂ ਤੋਂ ਕੱਚਾ ਮਾਲ ਖਰੀਦਦੇ ਸਨ। ਥਾਣਾ ਸਪੈਸ਼ਲ ਸੈੱਲ ਵਿਖੇ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।



News Source link

- Advertisement -

More articles

- Advertisement -

Latest article