29.9 C
Patiāla
Thursday, May 9, 2024

ਲਹਿੰਦੇ ਪੰਜਾਬ ਵਿੱਚ ਪੰਜ ਗਿਰਜਾਘਰਾਂ ਦੀ ਭੰਨ-ਤੋੜ – punjabitribuneonline.com

Must read


ਲਾਹੌਰ, 16 ਅਗਸਤ

ਪਾਕਿਸਤਾਨ ਦੇ ਪੰਜਾਬ ਸੂਬੇ ’ਚ ਕਥਿਤ ਕੁਫਰ ਤੋਲਣ ਦੇ ਦੋਸ਼ ਹੇਠ ਅੱਜ ਪੰਜ ਦੇ ਕਰੀਬ ਗਿਰਜਾਘਰਾਂ ’ਚ ਭੰਨ-ਤੋੜ ਕੀਤੀ ਗਈ। ‘ਡਾਅਨ ਡਾਟ ਕਾਮ’ ਨੇ ਜੜਾਂਵਾਲਾ ਦੇ ਪਾਦਰੀ ਇਮਰਾਨ ਭੱਟੀ ਦੇ ਹਵਾਲੇ ਨਾਲ ਦੱਸਿਆ ਕਿ ਫੈਸਲਾਬਾਦ ਦੇ ਜੜਾਂਵਾਲਾ ਜ਼ਿਲ੍ਹੇ ਦੇ ਈਸਾ ਨਗਰੀ ਇਲਾਕੇ ’ਚ ਸਥਿਤ ਸਾਲਵੇਸ਼ਨ ਆਰਮੀ ਚਰਚ, ਯੂਨਾਈਟਿਡ ਪ੍ਰੈਸਬੀਟੇਰੀਅਨ ਚਰਚ, ਅਲਾਈਡ ਫਾਊਂਡੇਸ਼ਨ ਚਰਚ ਅਤੇ ਸ਼ਾਹਰੂਨਵਾਲਾ ਚਰਚ ਵਿੱਚ ਭੰਨ-ਤੋੜ ਕੀਤੀ ਗਈ। ਭੱਟੀ ਨੇ ਦੱਸਿਆ ਕਿ ਇਕ ਈਸਾਈ ਸਫਾਈ ਸੇਵਕ ਦਾ ਘਰ ਵੀ ਢਾਹ ਦਿੱਤਾ ਗਿਆ ਹੈ। ਪੰਜਾਬ ਪੁਲੀਸ ਦੇ ਮੁਖੀ ਉਸਮਾਨ ਅਨਵਰ ਨੇ ਕਿਹਾ ਕਿ ਪੁਲੀਸ ਨੇ ਇਲਾਕੇ ਨੂੰ ਘੇਰ ਲਿਆ ਹੈ। ਉਨ੍ਹਾਂ ਕਿਹਾ, ‘‘ਇੱਥੋਂ ਦੀਆਂ ਤੰਗ ਗਲੀਆਂ ਵਿੱਚ ਦੋ ਤੋਂ ਤਿੰਨ ਮਰਲੇ ਦੇ ਛੋਟੇ ਗਿਰਜਾਘਰ ਅਤੇ ਇੱਕ ਮੁੱਖ ਗਿਰਜਾਘਰ ਸਥਿਤ ਹਨ। ਉਨ੍ਹਾਂ ਨੇ ਗਿਰਜਾਘਰਾਂ ਦੇ ਕੁਝ ਹਿੱਸਿਆਂ ਵਿੱਚ ਭੰਨਤੋੜ ਕੀਤੀ ਹੈ।’’ ਅਧਿਕਾਰੀ ਨੇ ਕਿਹਾ ਕਿ ਸ਼ਾਂਤੀ ਕਮੇਟੀਆਂ ਨਾਲ ਮਿਲ ਕੇ ਸਥਿਤੀ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਲਾਕੇ ਦਾ ਸਹਾਇਕ ਕਮਿਸ਼ਨਰ ਈਸਾਈ ਭਾਈਚਾਰੇ ਨਾਲ ਸਬੰਧਤ ਹੈ ਅਤੇ ਲੋਕਾਂ ਦੇ ਵਿਰੋਧ ਤੋਂ ਬਾਅਦ ਉਸ ਨੂੰ ਵੀ ਉਥੋਂ ਹਟਾ ਦਿੱਤਾ ਗਿਆ ਹੈ। ਉਧਰ ਈਸਾਈ ਆਗੂਆਂ ਨੇ ਦੋਸ਼ ਲਾਇਆ ਕਿ ਇਸ ਦੌਰਾਨ ਪੁਲੀਸ ਮੂਕ ਦਰਸ਼ਕ ਬਣੀ ਰਹੀ। ਚਰਚ ਆਫ ਪਾਕਿਸਤਾਨ ਦੇ ਪ੍ਰਧਾਨ ਬਿਸ਼ਪ ਆਜ਼ਾਦ ਮਾਰਸ਼ਲ ਨੇ ਕਿਹਾ ਕਿ ‘‘ਬਾਈਬਲ ਦੀ ਬੇਅਦਬੀ ਕੀਤੀ ਗਈ ਹੈ ਅਤੇ ਈਸਾਈਆਂ ’ਤੇ ਪਵਿੱਤਰ ਕੁਰਾਨ ਦੀ ਬੇਅਦਬੀ ਕਰਨ ਦਾ ਝੂਠਾ ਦੋਸ਼ ਲਾਇਆ ਗਿਆ ਹੈ।’’ ਉਨ੍ਹਾਂ ਇਸ ਸਬੰਧੀ ਨਿਆਂ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਸ ਗੱਲ ਦਾ ਯਕੀਨ ਦਿਵਾਇਆ ਜਾਵੇ ਕਿ ਸਾਡੀ ਆਪਣੀ ਮਾਤ ਭੂਮੀ ’ਤੇ ਸਾਡੀਆਂ ਜਾਨਾਂ ਕੀਮਤੀ ਹਨ, ਜਿੱਥੇ ਅਸੀਂ ਹਾਲ ਹੀ ਵਿੱਚ ਆਜ਼ਾਦੀ ਦਾ ਜਸ਼ਨ ਮਨਾਇਆ ਹੈ।’’ ਸਾਬਕਾ ਸੈਨੇਟਰ ਅਫਰਾਸਿਆਬ ਖਟਕ ਨੇ ਘਟਨਾ ਦੀ ਨਿਖੇਧੀ ਕਰਦਿਆਂ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, “ਪਾਕਿਸਤਾਨੀ ਰਾਜ ਇਸਲਾਮ ਤੋਂ ਇਲਾਵਾ ਹੋਰ ਧਰਮਾਂ ਦੇ ਧਾਰਮਿਕ ਸਥਾਨਾਂ ਨੂੰ ਸੁਰੱਖਿਆ ਦੇਣ ਵਿੱਚ ਅਸਫਲ ਰਿਹਾ ਹੈ।’’ -ਪੀਟੀਆਈ



News Source link

- Advertisement -

More articles

- Advertisement -

Latest article