33.1 C
Patiāla
Tuesday, May 7, 2024

ਕਾਹਨੂੰਵਾਨ ਛੰਭ ਦਾ ਪੂਰਾ ਇਲਾਕਾ ਹੜ੍ਹ ਦੀ ਮਾਰ ਹੇਠ ਆਇਆ

Must read


ਵਰਿੰਦਰਜੀਤ ਜਾਗੋਵਾਲ

ਕਾਹਨੂੰਵਾਨ, 17 ਅਗਸਤ

ਦਰਿਆ ਬਿਆਸ ਦੀ ਧੁੱਸੀ ਬੰਨ੍ਹ ਵਿੱਚ ਪਾੜ ਪੈਣ ਤੋਂ ਬਾਅਦ ਅੱਜ ਤੀਸਰੇ ਦਿਨ ਤੱਕ ਕਾਹਨੂੰਵਾਨ ਛੰਭ ਅਧੀਨ ਪੈਂਦੇ ਬੇਟ ਖੇਤਰ ਦੇ ਸਾਰੇ ਪਿੰਡਾਂ ਵਿੱਚ ਪਾਣੀ ਦੀ ਮਾਰ ਪੈ ਗਈ ਹੈ। ਧੁੱਸੀ ਬੰਨ੍ਹ ਟੁੱਟਣ ਤੋਂ ਬਾਅਦ ਪਾਣੀ ਨਵੀਂ ਇਲਾਕਿਆਂ ਅਤੇ ਬੇਟ ਖੇਤਰ ਵਿੱਚ ਪੈਂਦੀਆਂ ਸੇਮ ਨਾਲੀਆਂ ਰਾਹੀਂ ਅੱਗੇ ਵਧਣਾ ਸ਼ੁਰੂ ਹੋ ਗਿਆ ਸੀ। ਅੱਜ ਦੇਰ ਸ਼ਾਮ ਤੱਕ ਬੇਟ ਖੇਤਰ ਵਿੱਚ ਪੈਂਦੇ ਕਰੀਬ 40 ਤੋਂ 45 ਪਿੰਡਾਂ ਵਿੱਚ ਹੜ੍ਹ ਦਾ ਪਾਣੀ ਮਾਰ ਕਰ ਗਿਆ ਹੈ। ਇਲਾਕੇ ਦੇ ਜ਼ਿਆਦਾਤਰ ਲੋਕਾਂ ਵੱਲੋਂ ਹਾਲਾਤ ਨੂੰ ਦੇਖਦੇ ਹੋਏ ਬੱਚਿਆਂ, ਔਰਤਾਂ ਅਤੇ ਪਸ਼ੂਆਂ ਨੂੰ ਸੁਰੱਖਿਅਤ ਇਲਾਕੇ ਵਿੱਚ ਛੱਡ ਦਿੱਤਾ ਗਿਆ ਹੈ। ਬਹੁਤੇ ਲੋਕਾਂ ਨੇ ਲੋੜੀਂਦਾ ਰਾਸ਼ਨ ਅਤੇ ਹੋਰ ਜ਼ਰੂਰੀ ਸਾਮਾਨ ਘਰਾਂ ਅੰਦਰ ਰੱਖ ਕੇ ਸਥਿਤੀ ਨਾਲ ਨਿਪਟਣ ਵਾਸਤੇ ਅਗਾਊਂ ਤਿਆਰ ਕਰ ਲਈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਸ਼ੇਸ਼ ਤੌਰ ’ਤੇ ਹੜ੍ਹ ਮਾਰੇ ਇਲਾਕੇ ਦਾ ਦੌਰਾ ਕਰਨ ਲਈ ਭੈਣੀ ਮੀਆਂ ਖਾਂ ਅਤੇ ਧੁੱਸੀ ਬੰਨ੍ਹ ਉੱਤੇ ਪਹੁੰਚੇ। ਪ੍ਰੈਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਕੁਦਰਤੀ ਆਫ਼ਤ ਹੈ, ਇਸ ਮੌਕੇ ਕੋਈ ਰਾਜਨੀਤੀ ਕਰਨਾ ਸਹੀ ਨਹੀਂ ਹੈ। ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਤੇ ਵੀ ਕੋਈ ਬੰਨ੍ਹ ਮਾਰਨ ਜਾਂ ਹੋਰ ਕੋਈ ਅਜਿਹੀ ਕਾਰਵਾਈ ਨਾ ਕੀਤੀ ਜਾਵੇ, ਜਿਸ ਕਾਰਨ ਕੋਈ ਵਿਵਾਦ ਜਾਂ ਝਗੜਾ ਖੜ੍ਹਾ ਹੁੰਦਾ ਹੋਵੇ। ਹੜ੍ਹ ਦੀ ਮਾਰ ਹੇਠ ਆਏ ਪਿੰਡ ਭੈਣੀ ਪਸਵਾਲ, ਜਾਗੋਵਾਲ ਬੇਟ, ਕਿਸ਼ਨਪੁਰ, ਮੀਲਮਾਂ, ਮੁਨਣਾ, ਸੈਦੋਵਾਲ ਕਲਾਂ, ਸੈਦੋਵਾਲ ਖੁਰਦ, ਗੁਨੋਪੁਰ, ਦਾਰਾਪੁਰ, ਬਲਵੰਡਾ, ਝੰਡਾ ਲੁਬਾਣਾ, ਰਾਜੂ ਬੇਲਾ, ਛੱਛਰਾ, ਸਲਾਹਪੁਰ ਬੇਟ, ਆਲਮਾ, ਨਵੀਆਂ ਬਾਗੜੀਆਂ, ਪੁਰਾਣੀਆਂ ਬਾਗੜੀਆਂ, ਭੈਣੀ ਮੀਆਂ ਖਾਂ, ਨੂੰਨ ਬਰਕਤਾਂ, ਮੁਲਾਂਵਾਲ, ਬੁੱਢਾ ਬਾਲ, ਮੁਨਾਂ, ਫੱਤੂ ਬਰਕਤ, ਨੂੰਨ ਭੈਣੀ ਮੀਆਂ ਖਾਂ, ਨਾਨੋਵਾਲ ਖੁਰਦ, ਨਾਨੋਵਾਲਕ ਜੀਂਦੜ ਤੇ ਗੋਰਸੀਆਂ ਪਿੰਡਾਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ।

ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਹੜ੍ਹ ਸਬੰਧੀ ਹੁਣ ਤੱਕ ਦੇ ਹਾਲਾਤ ਬਾਰੇ ਦੱਸਿਆ ਕਿ ਦਰਿਆ ਬਿਆਸ ਵਿੱਚ ਪੌਂਗ ਡੈਮ ਤੋਂ 1ਲੱਖ 40 ਹਜਾਰ ਕਿਊਸਿਕ ਪਾਣੀ ਛੱਡਿਆ ਗਿਆ ਜੋ ਹੁਣ ਘੱਟ ਕੇ 80 ਹਜ਼ਾਰ ਕਿਊਸਿਕ ਰਹਿ ਗਿਆ ਹੈ। ਹੜ੍ਹ ਦੀ ਮਾਰ ਹੇਠ ਆਉਣ ਵਾਲੇ ਪਹਿਲੇ ਪਿੰਡਾਂ ਜਗਤਪੁਰ ਅਤੇ ਟਾਂਡਾ ਵਿੱਚ ਪਾਣੀ ਕੱਲ੍ਹ ਦੇ ਮੁਕਾਬਲੇ 2 ਫੁੱਟ ਤੱਕ ਘੱਟ ਗਿਆ ਹੈ, ਜੇ ਹੋਰ ਮੀਂਹ ਨਾ ਪਿਆ ਤਾਂ ਆਉਣ ਵਾਲੇ ਦੋ-ਤਿੰਨ ਦਿਨਾਂ ਤੱਕ ਸਥਿਤੀ ਕਾਬੂ ਹੇਠ ਆ ਜਾਵੇਗੀ। ਧੁੱਸ ਬੰਨ ਵਿੱਚ 7 ਥਾਵਾਂ ਉੱਤੇ ਪਾੜ ਪਿਆ, ਜਿਨ੍ਹਾਂ ਵਿਚੋਂ 5 ਨੂੰ ਮੁਰੰਮਤ ਕਰ ਲਿਆ ਗਿਆ ਹੈ। ਰਹਿੰਦੇ ਦੋ ਪਾੜਾਂ ਨੂੰ ਕਾਬੂ ਕਰਨ ਲਈ ਜੰਗੀ ਪੱਧੜ ਉੱਤੇ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ।



News Source link

- Advertisement -

More articles

- Advertisement -

Latest article