30.2 C
Patiāla
Wednesday, May 15, 2024

ਕੋਟਾ ’ਚ ਜੇਈਈ ਦੀ ਤਿਆਰੀ ਕਰ ਰਹੇ ਬਿਹਾਰ ਦੇ ਵਿਦਿਆਰਥੀ ਨੇ ਖ਼ੁਦਕੁਸ਼ੀ ਕੀਤੀ

Must read


ਕੋਟਾ (ਰਾਜਸਥਾਨ), 16 ਅਗਸਤ

ਬਿਹਾਰ ਦੇ ਗਯਾ ਜ਼ਿਲ੍ਹੇ ਦੇ 18 ਸਾਲਾ ਵਿਦਿਆਰਥੀ ਨੇ ਇੱਥੇ ਕਿਰਾਏ ਦੇ ਕਮਰੇ ਵਿੱਚ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਪੀੜਤ ਵਿਦਿਆਰਥੀ ਆਈਆਈਟੀ. ਜੇਈਈ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਕੋਚਿੰਗ ਦੇ ਵਿਦਿਆਰਥੀਆਂ ਵੱਲੋਂ ਕਥਿਤ ਤੌਰ ‘ਤੇ ਖੁਦਕੁਸ਼ੀ ਕਰਨ ਦਾ ਇਸ ਮਹੀਨੇ ਇਹ ਚੌਥਾ ਮਾਮਲਾ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਨਿਊ ਮੈਡੀਕਲ ਕਾਲਜ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਹੈ। ਵਿਦਿਆਰਥੀ ਦੇ ਮਾਪਿਆਂ ਦੇ ਆਉਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾਵੇਗਾ। ਮ੍ਰਿਤਕ ਦੀ ਪਛਾਣ ਵਾਲਮੀਕੀ ਪ੍ਰਸਾਦ ਵਜੋਂ ਹੋਈ ਹੈ। ਇਸ ਸਾਲ ਜਨਵਰੀ ਤੋਂ ਹੁਣ ਤੱਕ ਇਥੇ 20 ਵਿਦਿਆਰਥੀ ਜਾਨ ਦੇ ਚੁੱਕੇ ਹਨ ਤੇ ਪਿਛਲੇ ਸਾਲ 15 ਵਿਦਿਆਰਥੀਆਂ ਨੇ ਜਾਨ ਦਿੱਤੀ ਸੀ।



News Source link
#ਕਟ #ਚ #ਜਈਈ #ਦ #ਤਆਰ #ਕਰ #ਰਹ #ਬਹਰ #ਦ #ਵਦਆਰਥ #ਨ #ਖਦਕਸ਼ #ਕਤ

- Advertisement -

More articles

- Advertisement -

Latest article