28 C
Patiāla
Saturday, May 4, 2024

ਜੰਮੂ-ਕਸ਼ਮੀਰ: ਕਿਸ਼ਤਵਾੜ ’ਚ ਹਿਜ਼ਬੁਲ ਦਹਿਸ਼ਤਗਰਦ ਦੇ ਪਰਿਵਾਰ ਨੇ ਘਰ ’ਤੇ ਤਿਰੰਗਾ ਲਹਿਰਾਇਆ

Must read


ਜੰਮੂ, 13 ਅਗਸਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਤਿਰੰਗਾ ਲਹਿਰਾਉਣ ਦੀ ਮੁਹਿੰਮ ਨੂੰ ਹੁੰਗਾਰਾ ਦਿੰਦਿਆਂ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਹਿਜ਼ਬੁਲ ਮੁਜਾਹਿਦੀਨ ਦਹਿਸ਼ਤਗਰਦ ਮੁਦੱਸਰ ਹੁਸੈਨ ਦੇ ਪਰਿਵਾਰ ਨੇ ਅੱਜ ਆਪਣੇ ਘਰ ’ਤੇ ਤਿਰੰਗਾ ਲਹਿਰਾਇਆ ਹੈ। ਪਹਾੜੀ ਜ਼ਿਲ੍ਹੇ ਦੇ ਦੁਰੇਡੇ ਦਛਾਨ ਇਲਾਕੇ ’ਚ ਹੁਸੈਨ ਪਿਤਾ ਤਾਰਿਕ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੇਰੇ ਬੇਟੇ ਨੇ ਗਲਤ ਰਾਹ ਚੁਣਿਆ ਹੈ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਸ ਨੂੰ ਲੱਭਿਆ ਜਾਵੇ।’’ ਉਨ੍ਹਾਂ ਆਖਿਆ, ‘‘ਅਸੀਂ ਆਪਣੇ ਘਰ ’ਤੇ ਤਿਰੰਗਾ ਲਹਿਰਾਇਆ ਹੈ ਅਤੇ ਚਾਹੁੰਦੇ ਹਾਂ ਕਿ ਹਰ ਵਿਅਕਤੀ ਆਪਣੇ ਘਰ ’ਤੇ ਤਿਰੰਗਾ ਲਹਿਰਾਵੇ।’’ ਮੁਦੱਸਰ ਹੁਸੈਨ ਦੀ ਮਾਂ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਉਹ ਵਾਪਸ ਆ ਜਾਵੇ ਅਤੇ ਸੁਰੱਖਿਆ ਬਲਾਂ ਸਾਹਮਣੇ ਆਤਮਸਮਰਪਣ ਕਰ ਦੇੇਵੇ। ਉਸ ਨੇ ਆਖਿਆ, ‘‘ਅਸੀਂ ਉਸ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਦਾ ਪਤਾ ਨਹੀਂ ਲੱਗਿਆ। ਫੌਜ ਨੂੰ ਉਸ (ਹੁਸੈਨ) ਨੂੰ ਲੱਭਣਾ ਚਾਹੀਦਾ ਹੈ ਕਿਉਂਕਿ ਅਸੀਂ ਉਸ ਦੀ ਵਾਪਸੀ ਚਾਹੁੰਦੇ ਹਾਂ।’’ ਪੁਲੀਸ ਮੁਤਾਬਕ ਕੇਂਦਰੀ ਸ਼ਾਸਿਤ ਪ੍ਰਦੇਸ਼ ’ਚ ਅਤਿ ਲੋੜੀਂਦੇ ਦਹਿਸ਼ਤਗਰਦਾਂ ਵਿੱਚੋਂ ਇੱਕ ਮੁਦੱਸਰ ਹੁਸੈਨ ਦੇ ਸਿਰ ’ਤੇ 20 ਲੱਖ ਰੁਪਏ ਦਾ ਇਨਾਮ ਹੈ। -ਪੀਟੀਆਈ

 



News Source link

- Advertisement -

More articles

- Advertisement -

Latest article