27.2 C
Patiāla
Monday, April 29, 2024

ਧਾਰਮਿਕ ਪੁਸਤਕਾਂ ਦੀ ਬੇਅਦਬੀ; ਬੁੱਕ ਡਿੱਪੂ ਦੇ ਮਾਲਕ ਸਣੇ ਦੋ ਗ੍ਰਿਫ਼ਤਾਰ

Must read


ਦਰਸ਼ਨ ਸਿੰਘ ਮਿੱਠਾ

ਰਾਜਪੁਰਾ, 10 ਅਗਸਤ

ਇੱਥੇ ਸਥਿਤ ਕਿਤਾਬਾਂ ਦੀ ਦੁਕਾਨ ਰਵੀ ਬੁੱਕ ਡਿੱਪੂ ਵੱਲੋਂ ਧਾਰਮਿਕ ਪੁਸਤਕਾਂ ਦੀ ਸਾਂਭ-ਸੰਭਾਲ ਨਾ ਕਰਨ ਦੇ ਮਾਮਲੇ ਵਿੱਚ ਸਿਟੀ ਪੁਲੀਸ ਨੇ ਡਿੱਪੂ ਮਾਲਕ ਦਵਿੰਦਰ ਕੁਮਾਰ ਅਤੇ ਉਸ ਦੇ ਭਰਾ ਰਾਕੇਸ਼ ਕੁਮਾਰ ਵਾਸੀ ਦਸਮੇਸ਼ ਕਲੋਨੀ ਰਾਜਪੁਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਦਮਦਮੀ ਟਕਸਾਲ ਰਾਜਪੁਰਾ ਦੇ ਮੁਖੀ ਭਾਈ ਬਲਜਿੰਦਰ ਸਿੰਘ ਪਰਵਾਨਾ ਦੀ ਸ਼ਿਕਾਇਤ ਦੇ ਆਧਾਰ ’ਤੇ ਡਿੱਪੂ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਭਾਈ ਬਲਜਿੰਦਰ ਸਿੰਘ ਪਰਵਾਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਵੀ ਬੁੱਕ ਡਿੱਪੂ ’ਤੇ ਧਾਰਮਿਕ ਪੁਸਤਕਾਂ ਜਿਨ੍ਹਾਂ ਵਿਚ ਸਿੱਖ ਧਰਮ ਨਾਲ ਸਬੰਧਤ ਗੁਟਕਾ ਸਾਹਿਬ ਤੇ ਹੋਰ ਸਮੱਗਰੀ, ਹਿੰਦੂ ਧਰਮ ਨਾਲ ਸਬੰਧਤ ਗੀਤਾ ਆਦਿ ਦੀ ਵਿੱਕਰੀ ਆਮ ਕਿਤਾਬਾਂ ਵਾਂਗ ਕੀਤੀ ਜਾ ਰਹੀ ਹੈ। ਇਨ੍ਹਾਂ ਧਾਰਮਿਕ ਪੁਸਤਕਾਂ ਨੂੰ ਬੇਤਰਤੀਬੀ ਅਤੇ ਬਿਨਾਂ ਗੁਰ ਮਰਿਆਦਾ ਦੇ ਰੱਖਿਆ ਹੋਇਆ ਹੈ। ਇਨ੍ਹਾਂ ਪੁਸਤਕਾਂ ਉੱਪਰ ਧੂੜ ਮਿੱਟੀ ਜਮੀ ਹੋਈ ਹੈ। ਦੁਕਾਨਦਾਰ ਵੱਲੋਂ ਇਨ੍ਹਾਂ ਧਾਰਮਿਕ ਪੁਸਤਕਾਂ ਦੀ ਵਿੱਕਰੀ ਮੌਕੇ ਧਾਰਮਿਕ ਮਰਿਆਦਾ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਹੋਰ ਧਾਰਮਿਕ ਆਗੂਆਂ ਨੂੰ ਨਾਲ ਲੈ ਕੇ ਦੁਕਾਨ ਉੱਤੇ ਪਹੁੰਚੇ ਤਾਂ ਸਾਰੀ ਗੱਲ ਸੱਚ ਸਾਬਤ ਹੋਈ। ਉਨ੍ਹਾਂ ਇਸ ਦੀ ਸੂਚਨਾ ਰਾਜਪੁਰਾ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਸਾਰ ਡੀਐੱਸਪੀ ਰਾਜਪੁਰਾ ਸੁਰਿੰਦਰ ਮੋਹਨ, ਮੁੱਖ ਥਾਣਾ ਅਫ਼ਸਰ ਰਾਕੇਸ਼ ਮਲਹੋਤਰਾ ਭਾਰੀ ਪੁਲੀਸ ਸਮੇਤ ਦੁਕਾਨ ਉੱਪਰ ਪਹੁੰਚੇ। ਉਨ੍ਹਾਂ ਧਾਰਮਿਕ ਆਗੂਆਂ ਅਤੇ ਸਿੱਖ ਨੌਜਵਾਨਾ ਦੀ ਮਦਦ ਨਾਲ ਉੱਥੋਂ ਸਤਿਕਾਰ ਸਹਿਤ ਸਾਰੀਆਂ ਧਾਰਮਿਕ ਪੁਸਤਕਾਂ ਨੂੰ ਚੁੱਕਿਆ ਅਤੇ ਸੁਰੱਖਿਅਤ ਸਥਾਨ ‘ਤੇ ਪਹੁੰਚਾ ਦਿੱਤਾ ਹੈ।



News Source link

- Advertisement -

More articles

- Advertisement -

Latest article