27.7 C
Patiāla
Tuesday, May 14, 2024

ਕਾਂਗਰਸ ਵੱਲੋਂ ਪਟਿਆਲਾ ਦੇ 67 ਅਹੁਦੇਦਾਰਾਂ ਦੀ ਸੂਚੀ ਜਾਰੀ

Must read


ਗੁਰਨਾਮ ਸਿੰਘ ਅਕੀਦਾ

ਪਟਿਆਲਾ, 10 ਅਗਸਤ

ਪਟਿਆਲਾ ਕਾਂਗਰਸ ਕਮੇਟੀ ਨੇ ਨਗਰ ਨਿਗਮ ਚੋਣਾਂ ਦੀ ਤਿਆਰੀ ਪੂਰੀ ਤਰ੍ਹਾਂ ਵਿੱਢ ਦਿੱਤੀ ਹੈ, ਜਿਸ ਤਹਿਤ ਪਟਿਆਲਾ ਸ਼ਹਿਰੀ ਦੇ ਕਾਂਗਰਸ ਪ੍ਰਧਾਨ ਨਰੇਸ਼ ਦੁੱਗਲ ਵੱਲੋਂ ਪਟਿਆਲਾ ਦੇ 67 ਕਾਂਗਰਸੀ ਆਗੂਆਂ ਨੂੰ ਅਹੁਦੇ ਸੌਂਪਣ ਦੀ ਭੇਜੀ ਸੂਚੀ ’ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਹੀ ਪਾ ਦਿੱਤੀ ਹੈ। ਇਸ ਸੂਚੀ ਨੂੰ ਪ੍ਰਵਾਨ ਕਰਨ ’ਤੇ ਜ਼ਿਲ੍ਹਾ ‌ਸ਼ਹਿਰੀ ਪ੍ਰਧਾਨ ਦੁੱਗਲ ਨੇ ਰਾਜਾ ਵੜਿੰਗ ਤੇ ਮਲਿਕਾਰਜੁਨ ਖੜਗੇ ਦੇ ਨਾਲ ਨਾਲ ਪੰਜਾਬ ਦੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦਾ ਵੀ ਧੰਨਵਾਦ ਕੀਤਾ। ਪ੍ਰਧਾਨ ਨਰੇਸ਼ ਦੁੱਗਲ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਹੁਣ 14 ਮੀਤ ਪ੍ਰਧਾਨ, 15 ਜਨਰਲ ਸਕੱਤਰ, 22 ਸਕੱਤਰ, ਦੋ ਬੁਲਾਰੇ, ਇਕ ਦਫ਼ਤਰ ਸਕੱਤਰ, ਇਕ ਕੈਸ਼ੀਅਰ, ਇਕ ਪ੍ਰੈੱਸ ਸਕੱਤਰ ਤੇ ਇਕ ਸੋਸ਼ਲ ਮੀਡੀਆ ਇੰਚਾਰਜ ਅਤੇ ਸਾਬਕਾ ਚੇਅਰਮੈਨ, ਸਾਬਕਾ ਵਾਈਸ ਚੇਅਰਮੈਨ ਰਹੇ ਤੇ ਡਿਪਟੀ ਮੇਅਰ ਰਹੇ 10 ਆਗੂਆਂ ਨੂੰ ਵਿਸ਼ੇਸ਼ ਇਨਵਾਇਟੀ ਬਣਾਇਆ ਗਿਆ ਹੈ। ਦੁੱਗਲ ਨੇ ਕਿਹਾ,‘ਅਸੀਂ ਨਗਰ ਨਿਗਮ ਚੋਣਾਂ ਲਈ ਬਿਲਕੁਲ ਤਿਆਰ ਹਾਂ, ਪਟਿਆਲਾ ਦੇ ਲੋਕ ਆਪ ਸਰਕਾਰ ਤੋਂ ਬਹੁਤ ਪ੍ਰੇਸ਼ਾਨ ਹਨ ਜਿਸ ਕਰਕੇ ਉਹ ਪਟਿਆਲਾ ਵਿੱਚ ਨਗਰ ਨਿਗਮ ਤੇ ਚੰਗੇ ਇਮਾਨਦਾਰ ਲੋਕਾਂ ਨੂੰ ਕਾਬਜ਼ ਬਣਾਉਣਾ ਚਾਹੁੰਦੇ ਹਨ।’



News Source link

- Advertisement -

More articles

- Advertisement -

Latest article