28.6 C
Patiāla
Monday, April 29, 2024

ਮੁਹਾਲੀ: ਮੁਲਾਜ਼ਮ ਮੰਗਾਂ ਪ੍ਰਤੀ ਸਰਕਾਰ ਦੀ ਬੇਰੁਖੀ ਵਿਰੁੱਧ ਵਿਸ਼ਾਲ ਮਾਰਚ ਸ਼ੁਰੂ

Must read


ਦਰਸ਼ਨ ਸਿੰਘ ਸੋਢੀ

ਮੁਹਾਲੀ, 9 ਅਗਸਤ

ਅੱਜ ਇੱਥੇ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1406/22-ਬੀ) ਵੱਲੋਂ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਅਤੇ ਕੇਦਰੀਂ ਸਰਕਾਰ ਦੇ ਮੁਲਾਜ਼ਮਾਂ ਅਤੇ ਕਾਮਿਆਂ ਦੀ ਕਨਫੈਡਰੇਸ਼ਨ ਦੇ ਸਾਝੇਂ ਸੱਦੇ ‘ਤੇ ਮੁਲਾਜ਼ਮਾਂ ਦੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਵਿਸ਼ਾਲ ਮਾਰਚ ਸ਼ੁਰੂ ਕੀਤਾ ਗਿਆ।

ਇੱਥੋਂ ਦੇ ਚੱਪੜਚਿੜੀ ਜੰਗੀ ਯਾਦਗਾਰ ਤੋਂ ਸ਼ੁਰੂ ਹੋਏ ਇਸ ਮਾਰਚ ਦੀ ਅਗਵਾਈ ਜਥੇਬੰਦੀ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਚਾਹਲ ਤੇ ਗੁਰਬਿੰਦਰ ਸਿੰਘ ਚੰਡੀਗੜ੍ਹ ਨੇ ਕੀਤੀ। ਇੱਥੇ ਦੱਸਣਯੋਗ ਹੈ ਕਿ ਪੰਜਾਬ ਅੰਦਰ ਅੱਜ ਤੋਂ ਹੀ ਚਾਰ ਇਤਿਹਾਸਕ ਸਥਾਨਾਂ ਜਲਿਆਵਾਲਾ ਬਾਗ (ਅਮ੍ਰਿਤਸਰ), ਖਟਕੜ ਕਲਾਂ (ਜਲੰਧਰ), ਹੁਸੈਨੀਵਾਲਾ (ਫਿਰੋਜ਼ਪੁਰ) ਤੇ ਚੱਪੜਚਿੜੀ (ਮੁਹਾਲੀ) ਤੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਜਥਾ ਮਾਰਚ ਸ਼ੁਰੂ ਕੀਤਾ ਜਾ ਰਿਹਾ ਹੈ। ਚੱਪੜਚਿੜੀ ਤੋਂ ਇਹ ਜਥਾ ਮਾਰਚ ਫਤਿਹਗੜ੍ਹ ਸਾਹਿਬ ਪਹੁੰਚੇਗਾ, ਜਿੱਥੋਂ ਪਟਿਆਲਾ ਰਾਹੀਂ ਸੰਗਰੂਰ ਦੇ ਇਤਿਹਾਸਕ ਨਗਰ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਦੇ ਬੁੱਤ ਕੋਲ ਸਮਾਪਤ ਹੋਵੇਗਾ। ਅੱਜ ਦੇ ਜਥਾ ਮਾਰਚ ਨੂੰ ਕਰਮ ਸਿੰਘ ਧਨੋਆ ਕਨਵੀਨਰ ਮੁਲਾਜ਼ਮ ਤੇ ਪੈਨਸ਼ਨਰ ਸਾਝਾ ਫਰੰਟ ਪ ਸ ਸ ਫ ਦੇ ਜ਼ਿਲ੍ਹਾ ਪ੍ਰਧਾਨ ਕਰਮਾਪੁਰੀ, ਸੂਬਾ ਆਗੂ ਤੇਜਿੰਦਰ ਸਿੰਘ ਬਾਬਾ, ਅਧਿਆਪਕ ਆਗੂ ਰਜਿੰਦਰ ਸਿੰਘ, ਰਾਜਨ ਖਮਾਣੋਂ, ਅਜਮੇਰ ਸਿੰਘ ਲੌਂਗੀਆ, ਸਰਬਜੀਤ ਸਿੰਘ ਚਤਾਮਲੀ, ਬਾਗਬਾਨੀ ਵਿਭਾਗ ਤੋਂ ਪ੍ਰਧਾਨ ਸਰੇਸ਼ ਕੁਮਾਰ ਠਾਕੁਰ, ਹਨੂੰਮਾਨ ਪ੍ਰਸ਼ਾਦ, ਸਿਵੇਦਰ ਕੁਮਾਰ, ਗੌ. ਟੀ. ਯੂਨੀਅਨ ਤੋਂ ਰਵਿੰਦਰ ਸਿੰਘ ਪੱਪੀ, ਮਨਪ੍ਰੀਤ ਸਿੰਘ, ਛੱਤਬੀੜ ਚਿੱੜੀਆ ਘਰ ਤੋਂ ਪ੍ਰਧਾਨ ਅਮਨਦੀਪ ਸਿੰਘ ਛੱਤ, ਲਖਵਿੰਦਰ ਸਿੰਘ ਬਨੂੰੜ, ਚੇਅਰਮੈਨ ਸਿੰਦਰਪਾਲ, ਜੰਗਲਾਤ ਵਰਕਰਜ਼ ਯੂਨੀਅਨ ਤੋਂ ਪ੍ਰਧਾਨ ਸੁਲੱਖਣ ਸਿੰਘ ਸਿਸਵਾ, ਮਨਿੰਦਰ ਸਿੰਘ ਚੰਡੀਗੜ੍ਹੀਆ, ਮਿੱਡ ਡੇਅ ਮੀਲ ਦੀ ਪ੍ਰਧਾਨ ਕੁਲਵਿੰਦਰ ਕੌਰ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਾਬਕਾ ਪ੍ਰੈਸ ਸਕੱਤਰ ਹਰਨੇਕ ਸਿੰਘ ਮਾਵੀ, ਜਸਮੇਰ ਸਿੰਘ ਦੇਸੂਮਾਜਰਾ, ਅਦਾਰਾ ਮੁਲਾਜ਼ਮ ਲਹਿਰ ਤੋਂ ਡਾ. ਹਜ਼ਾਰਾ ਸਿੰਘ ਚੀਮਾ, ਰਾਮ ਕਿਸ਼ਨ ਧੁਨਕੀਆ ਹਾਜ਼ਰ ਸਨ।



News Source link

- Advertisement -

More articles

- Advertisement -

Latest article