29.1 C
Patiāla
Sunday, May 5, 2024

ਸ਼ਹਿਰ ਵਾਸੀਆਂ ਵੱਲੋਂ ਥਾਣਾ ਭੋਗਪੁਰ ਦਾ ਘਿਰਾਓ

Must read


ਬਲਵਿੰਦਰ ਸਿੰਘ ਭੰਗੂ

ਭੋਗਪੁਰ, 28 ਜੁਲਾਈ

ਦਿਨ ਪ੍ਰਤੀ ਦਿਨ ਸਮਾਜ ਵਿਰੋਧੀ ਅਨਸਰਾਂ ਵੱਲੋਂ ਤੇਜ਼ ਹਥਿਆਰ ਲੈ ਕੇ ਸ਼ਹਿਰ ਅਤੇ ਲਿੰਕ ਸੜਕਾਂ ’ਤੇ ਸ਼ਰੇਆਮ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਅਤੇ ਨਸ਼ਾ ਤਸਕਰਾਂ ਵੱਲੋਂ ਵਪਾਰ ਵਧਾਉਣ ਕਰ ਕੇ ਮਾਰਕੀਟ ਐਸੋਸੀਏਸ਼ਨ ਜੀਟੀ ਰੋੜ ਭੋਗਪੁਰ ਅਤੇ ਮਾਰਕੀਟ ਰੇਲਵੇ ਰੋਡ ਭੋਗਪੁਰ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਾਂਝੇ ਤੌਰ ’ਤੇ ਇਕੱਠੇ ਹੋ ਕੇ ਪੁਲੀਸ ਥਾਣਾ ਭੋਗਪੁਰ ਦਾ ਘਿਰਾਓ ਕੀਤਾ। ਪ

੍ਰਧਾਨ ਵਿਸ਼ਾਲ ਬਹਿਲ ਅਤੇ ਪ੍ਰਧਾਨ ਸੋਨੂੰ ਅਰੋੜਾ, ਬੱਬਲੂ ਅਰੋੜਾ, ਉਪਿੰਦਰ ਸੂਰੀ, ਸ਼ਰਨਜੀਤ ਸਿੰਘ ਸੈਣੀ, ਬਲਦੇਵ ਬਹਿਲ ਅਤੇ ਰਸੂ ਬਹਿਲ ਨੇ ਥਾਣਾ ਮੁਖੀ ਇੰਸਪੈਕਟਰ ਸੁਖਜੀਤ ਸਿੰਘ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰੋਜ਼ਾਨਾ ਸਮਾਜ ਵਿਰੋਧੀ ਅਨਸਰ ਆਮ ਲੋਕਾਂ ’ਤੇ ਤੇਜ਼ ਹਥਿਆਰਾਂ ਨਾਲ ਹਮਲੇ ਕਰ ਕੇ ਲੁੱਟਾਂ ਖੋਹਾਂ ਕਰ ਰਹੇ ਹਨ ਅਤੇ ਥਾਂ-ਥਾਂ ਨਸ਼ਾ ਤਸਕਰ ਨਸ਼ਿਆਂ ਦੀ ਸਪਲਾਈ ਕਰ ਕੇ ਨੌਜਵਾਨ ਵਰਗ ਨੂੰ ਨਸ਼ਿਆਂ ਵਿੱਚ ਗਲਤਾਨ ਕਰ ਰਹੇ ਹਨ ਪਰ ਪੁਲੀਸ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁੱਝ ਮੈਡੀਕਲ ਦੁਕਾਨਾਂ ਵਿੱਚ ਵੀ ਨਸ਼ੇ ਵਿੱਕ ਰਹੇ ਹਨ। ਥਾਣਾ ਮੁਖੀ ਇੰਸਪੈਕਟਰ ਸੁਖਜੀਤ ਸਿੰਘ ਨੇ ਦੱਸਿਆ ਕਿ ਥਾਣਾ ਭੋਗਪੁਰ ਵਿੱਚ ਪੁਲੀਸ ਮੁਲਾਜ਼ਮਾਂ ਦੀ ਬਹੁਤ ਘਾਟ ਹੋਣ ਕਰ ਕੇ ਸਮਾਜ ਵਿਰੋਧੀ ਅਨਸਰ ਅਤੇ ਨਸ਼ਿਆਂ ਦੇ ਤਸਕਰਾਂ ਨੇ ਤੇਜ਼ੀ ਨਾਲ ਵਾਰਦਾਤਾਂ ਅਤੇ ਨਸ਼ਿਆਂ ਦੇ ਵਪਾਰ ਵਿੱਚ ਤੇਜ਼ੀ ਲਿਆਂਦੀ ਹੈ। ਉਨ੍ਹਾਂ ਕਿਹਾ ਸ਼ਹਿਰ ਵਾਸੀ ਸਹਿਯੋਗ ਦੇਣ ਤਾਂ ਪੁਲੀਸ ਗੁੰਡਾ ਅਨਸਰਾਂ ਅਤੇ ਨਸ਼ਿਆਂ ਦੇ ਤਸਕਰਾਂ ਨੂੰ ਕਾਬੂ ਪਾ ਲਵੇਗੀ। ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਫੜ ਕੇ ਛੱਡਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਉੱਚ ਪੁਲੀਸ ਅਫਸਰਾਂ ਤੋਂ ਥਾਣਾ ਭੋਗਪੁਰ ਵਿੱਚ ਹੋਰ ਪੁਲੀਸ ਮੁਲਾਜ਼ਮਾਂ ਦੀ ਮੰਗ ਵੀ ਕੀਤੀ ਹੈ ਅਤੇ ਦਿਨ -ਰਾਤ ਜਗ੍ਹਾ ਜਗ੍ਹਾ ਪੁਲੀਸ ਨਾਕੇ ਲਗਾਏ ਜਾ ਰਹੇ ਹਨ।



News Source link

- Advertisement -

More articles

- Advertisement -

Latest article