38.1 C
Patiāla
Sunday, April 28, 2024

ਚਾਰ ਵਕੀਲਾਂ ਤੇ ਦੋ ਨਿਆਂਇਕ ਅਧਿਕਾਰੀਆਂ ਨੂੰ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ – punjabitribuneonline.com

Must read


ਨਵੀਂ ਦਿੱਲੀ, 28 ਜੁਲਾਈ

ਕਾਨੂੰਨ ਮੰਤਰਾਲੇ ਵੱਲੋਂ ਚਾਰ ਵਕੀਲਾਂ ਤੇ ਦੋ ਨਿਆਂਇਕ ਅਧਿਕਾਰੀਆਂ ਦੀ ਅੱਜ ਦੋ ਹਾਈ ਕੋਰਟਾਂ ਦੇ ਜੱਜਾਂ ਵਜੋਂ ਨਿਯੁਕਤੀ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਇਸ ਤੋਂ ਇਲਾਵਾ ਬੰਬੇ, ਕਲਕੱਤਾ, ਗੁਹਾਟੀ, ਕੇਰਲਾ ਅਤੇ ਛੱਤੀਸਗੜ੍ਹ ਹਾਈ ਕੋਰਟਾਂ ਦੇ 15 ਵਧੀਕ ਜੱਜਾਂ ਨੂੰ ਜੱਜਾਂ ਜਾਂ ‘ਪੱਕੇ ਜੱਜਾਂ’ ਵਜੋਂ ਤਰੱਕੀ ਦਿੱਤੀ ਗਈ ਹੈ। ਐਡਵੋਕੇਟ ਰੰਜਨ ਸ਼ਰਮਾ ਤੇ ਬਿਪਿਨ ਚੰਦਰ ਨੇਗੀ ਅਤੇ ਨਿਆਂਇਕ ਅਧਿਕਾਰੀ ਰਾਕੇਸ਼ ਕੈਂਥਲਾ ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਜੱਜ ਨਿਯੁਕਤ ਕੀਤਾ ਗਿਆ ਹੈ। ਐਡਵੋਕੇਟ ਐੱਲ ਐੱਨ ਅਲੀਸ਼ੈਟੀ ਅਤੇ ਏ ਕੇ ਜੁਕਾਂਤੀ ਤੇ ਨਿਆਂਇਕ ਅਧਿਕਾਰੀ ਸੁਜਾਨਾ ਕਲਾਸੀਕਮ ਨੂੰ ਤਿਲੰਗਨਾ ਹਾਈ ਕੋਰਟ ਦੇ ਵਧੀਕ ਜੱਜ ਨਿਯੁਕਤ ਕੀਤਾ ਗਿਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article