20.4 C
Patiāla
Thursday, May 2, 2024

ਮਨੀਪੁਰ ਸਰਕਾਰ ਕੁਕੀ ਭਾਈਚਾਰੇ ਵਿਰੁੱਧ ਨਹੀਂ ਬਲਕਿ ਡਰੱਗ ਮਾਫੀਆ ਖ਼ਿਲਾਫ਼: ਬੀਰੇਨ ਸਿੰਘ

Must read


ਇੰਫਾਲ, 26 ਜੁਲਾਈ

ਮਨੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਕੁਕੀ ਭਾਈਚਾਰੇ ਦੇ ਵਿਰੁੱਧ ਨਹੀਂ ਹੈ ਸਗੋਂ ਸਰਕਾਰ ਤਾਂ ਸੂਬੇ ਦੇ ਡਰੱਗ ਮਾਫੀਆ ਖ਼ਿਲਾਫ਼ ਹੈ। ਜ਼ਿਕਰਯੋਗ ਹੈ ਕਿ ਬੀਤੇ ਸਮੇਂ ਵਿੱਚ ਕੁਕੀ ਭਾਈਚਾਰੇ ਦੇ ਕਈ ਮੈਂਬਰਾਂ ’ਤੇ ਨਸ਼ੀਲੀਆਂ ਵਸਤਾਂ ਦਾ ਕਾਰੋਬਾਰ ਕਰਨ ਦਾ ਦੋਸ਼ ਲੱਗਾ ਹੈ। ਉਨ੍ਹਾਂ ਨੇ ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਾਮਥਾਂਗਾ, ਜਿਨ੍ਹਾਂ ਨੇ ਮੰਗਲਵਾਰ ਨੂੰ ਐਜਾਲ ’ਚ ਕੁਕੀ ਭਾਈਚਾਰੇ ਦੇ ਸਮਰਥਨ ’ਚ ਕੀਤੀ ਗਈ ਰੈਲੀ ’ਚ ਭਾਗ ਲਿਆ ਸੀ, ਨੂੰ ਕਿਹਾ ਕਿ ਉਹ ਹੋਰਨਾਂ ਸੂਬਿਆਂ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਨਾ ਦੇਣ। ਇਸੇ ਦੌਰਾਨ ਇਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਮੁੱਖ ਮੰਤਰੀ ਬੀਰੇਨ ਸਿੰਘ ਨੇ ਕਿਹਾ ਕਿ ਉਹ ਅਸਤੀਫੇ ਦੀ ਮੰਗ ਅੱਗੇ ਨਹੀਂ ਝੁਕਣਗੇ। ਉਨ੍ਹਾਂ ਕਿਹਾ,‘‘ਅਸਤੀਫਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਜੇ ਕੇਂਦਰੀ ਲੀਡਰਸ਼ਿਪ ਅਜਿਹਾ ਚਾਹੁੰਦੀ ਹੈ ਤਾਂ ਮੈਂ ਸੱਤਾ ਤਿਆਗ ਸਕਦਾ ਹਾਂ।’’ -ਏਜੰਸੀ



News Source link

- Advertisement -

More articles

- Advertisement -

Latest article