30 C
Patiāla
Monday, April 29, 2024

ਅਰੁਣਾਚਲ ਦੇ ਖਿਡਾਰੀਆਂ ਨੂੰ ਸਟੈਪਲ ਵੀਜ਼ਾ ਜਾਰੀ ਕਰਨ ’ਤੇ ਭਾਰਤ ਵੱਲੋਂ ਚੀਨ ਦਾ ਵਿਰੋਧ

Must read


ਨਵੀਂ ਦਿੱਲੀ, 27 ਜੁਲਾਈ

ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਕੁਝ ਖਿਡਾਰੀਆਂ ਨੂੰ ਸਟੈਪਲ (ਨੱਥੀ) ਵੀਜ਼ਾ ਜਾਰੀ ਕਰਨ ’ਤੇ ਭਾਰਤ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਸ ਕਾਰਵਾਈ ਨੂੰ ਸਵੀਕਾਰ ਨਹੀਂ ਕੀਤਾ ਸਕਦਾ ਅਤੇ ਭਾਰਤ ਅਜਿਹੀ ਕਾਰਵਾਈ ਦਾ ‘ਢੁੱਕਵਾਂ ਜਵਾਬ’ ਦੇਣ ਦਾ ਅਧਿਕਾਰ ਰੱਖਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਅੱਜ ਕਿਹਾ ਕਿ ਭਾਰਤ ਇਸ ਮਾਮਲੇ ’ਚ ਪਹਿਲਾਂ ਹੀ ਚੀਨ ਅੱਗੇ ਆਪਣਾ ਸਖ਼ਤ ਵਿਰੋਧ ਜਤਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਧਿਆਨ ’ਚ ਆਇਆ ਹੈ ਕਿ ਕੁਝ ਭਾਰਤੀ ਖਿਡਾਰੀਆਂ ਨੂੰ ਸਟੈਪਲ ਵੀਜ਼ਾ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘‘ਚੀਨ ਦੀ ਇਸ ਕਾਰਵਾਈ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਤੇ ਅਸੀ ਚੀਨ ਅੱਗੇ ਸਖ਼ਤ ਵਿਰੋਧ ਜਤਾਇਆ ਹੈ ਅਤੇ ਭਾਰਤ ਚੀਨ ਦੀ ਇਸ ਕਾਰਵਾਈ ਲਈ ਜਵਾਬ ਦੇਣ ਦਾ ਅਧਿਕਾਰ ਰੱਖਦਾ ਹੈ।’’

ਇਸ ਮਾਮਲੇ ਦੇ ਜਾਣਕਾਰਾਂ ਨੇ ਦੱਸਿਆ ਕਿ ਭਾਰਤੀ ਵੁਸ਼ੂ ਖਿਡਾਰੀਆਂ ਦੀ 12 ਮੈਂਬਰੀ ਟੀਮ ਨੇ ਚੀਨ ਦੇ ਚੇਂਗਦੂ ਸ਼ਹਿਰ ’ਚ ਵਿਸ਼ਵ ਯੂਨੀਵਰਸਿਟੀ ਖੇਡਾਂ ’ਚ ਸ਼ਾਮਲ ਹੋਣਾ ਸੀ ਪਰ ਬੁੱਧਵਾਰ ਰਾਤ ਵੇਲੇ ਅਰੁਣਾਚਲ ਪ੍ਰਦੇਸ਼ ਦੇ ਤਿੰਨ ਖਿਡਾਰੀਆਂ ਨੂੰ ਚੀਨ ਵੱਲੋਂ ਸਟੈਪਲ ਵੀਜ਼ਾ ਜਾਰੀ ਕਰ ਦਿੱਤਾ ਗਿਆ ਜਿਸ ਮਗਰੋਂ ਟੀਮ ਨੇ ਚੀਨ ਦਾ ਦੌਰਾ ਰੱਦ ਕਰ ਦਿੱਤਾ। -ਪੀਟੀਆਈ



News Source link

- Advertisement -

More articles

- Advertisement -

Latest article