31.6 C
Patiāla
Wednesday, May 1, 2024

ਮੋਦੀ ਤੇ ਯੋਗੀ ਦੇ ਆਧਾਰ ਕਾਰਡ ਨਾਲ ਛੇੜਛਾੜ: ਗੁਜਰਾਤ ਪੁਲੀਸ ਨੇ ਮੁਲਜ਼ਮ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ – punjabitribuneonline.com

Must read


ਮੁਜ਼ੱਫਰਪੁਰ (ਬਿਹਾਰ), 26 ਜੁਲਾਈ

ਗੁਜਰਾਤ ਪੁਲੀਸ ਦੀ ਟੀਮ ਨੇ ਅੱਜ ਉੱਤਰੀ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਆਧਾਰ ਕਾਰਡ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਜ਼ੱਫਰਪੁਰ ਦੇ ਐੱਸਐੱਸਪੀ ਰਾਕੇਸ਼ ਕੁਮਾਰ ਮੁਤਾਬਕ ਮੁਲਜ਼ਮ ਅਰਪਨ ਦੂਬੇ ਉਰਫ ਮਦਨ ਕੁਮਾਰ ਨੂੰ ਜ਼ਿਲ੍ਹੇ ਦੇ ਸਾਦਤਪੁਰ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਜ਼ਿਲ੍ਹੇ ਦੇ ਗਰੀਬਾ ਪਿੰਡ ਦਾ ਰਹਿਣ ਵਾਲਾ ਹੈ। ਉਹ ਸਾਦਤਪੁਰ ਖੇਤਰ ਦੇ ਕਾਲਜ ਤੋਂ ਗ੍ਰੈਜੂਏਸ਼ਨ ਕਰ ਰਿਹਾ ਸੀ। ਉਸ ਵੱਲੋਂ ਵੈਬਸਾਈਟ ‘ਤੇ ਆਧਾਰ ਕਾਰਡ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਦੀ ਜਾਣਕਾਰੀ ਮਿਲੀ ਸੀ ਤੇ ਆਈਪੀ ਐਡਰੈੱਸ ਮੁਲਜ਼ਮ ਦਾ ਨਿਕਲਿਆ। ਇਸ ਤੋਂ ਬਾਅਦ ਗੁਜਰਾਤ ਪੁਲੀਸ ਦੀ ਟੀਮ ਨੇ ਸਥਾਨਕ ਪੁਲੀਸ ਦੀ ਮਦਦ ਨਾਲ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।



News Source link

- Advertisement -

More articles

- Advertisement -

Latest article