25 C
Patiāla
Monday, April 29, 2024

ਸੰਸਦ ’ਚ ਵਿਘਨ ਨੂੰ ਸਿਆਸੀ ਰਣਨੀਤੀ ਦੇ ਹਥਿਆਰ ਵਜੋਂ ਨਾ ਵਰਤਿਆ ਜਾਵੇ: ਧਨਖੜ

Must read


ਨਵੀਂ ਦਿੱਲੀ, 23 ਜੁਲਾਈ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਐਤਵਾਰ ਨੂੰ ਕਿਹਾ ਕਿ ਲੋਕਤੰਤਰ ਦੇ ਮੰਦਰ (ਸੰਸਦ) ਵਿੱਚ ਵਿਘਨ ਦੀ ਕਾਰਵਾਈ ਨੂੰ ਸਿਆਸੀ ਰਣਨੀਤੀ ਦੇ ਹਥਿਆਰ ਵਜੋਂ ਨਾ ਵਰਤਿਆ ਜਾਵੇ। ਉਹ ਇੱਥੇ ਜਾਮੀਆ ਮਿਲੀਆ ਇਸਲਾਮੀਆ ਵਿੱਚ ਕਾਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਿੱਖਿਆ ਸਮਾਜ ਦੇ ਵਿਕਾਸ ਲਈ ਮਹੱਤਵਪੂਰਨ ਹੈ। ਉਨ੍ਹਾਂ ਨੌਜਵਾਨਾਂ ਨੂੰ ਖੁਦ ਨੂੰ ਸਮਰੱਥ ਬਣਾਉਣ ਲਈ ਕਿਹਾ। ਧਨਖੜ ਨੇ ਕਿਹਾ, ‘‘ਲੋਕਾਂ ਦੀ ਭਲਾਈ ਲਈ ਜਮਹੂਰੀਅਤ ਵਿੱਚ ਸੰਵਾਦ, ਚਰਚਾ, ਵਿਚਾਰ-ਵਟਾਂਦਰਾ ਅਤੇ ਬਹਿਸ ਦਾ ਹੋਣਾ ਜ਼ਰੂਰੀ ਹੈ। ਅਸਲ ’ਚ, ਲੋਕਤੰਤਰ ਵਿਘਨ ਦੀ ਕਾਰਵਾਈ ਲਈ ਨਹੀਂ ਹੋ ਸਕਦਾ।’’ -ਪੀਟੀਆਈ



News Source link

- Advertisement -

More articles

- Advertisement -

Latest article