36.3 C
Patiāla
Thursday, May 2, 2024

ਅਸਾਮ ਤੇ ਮੇਘਾਲਿਆ ਵੱਲੋਂ ਸਰਹੱਦੀ ਵਿਵਾਦ ਬਾਰੇ ਚਰਚਾ

Must read


ਗੁਹਾਟੀ, 22 ਜੁਲਾਈ
ਅਸਾਮ ਅਤੇ ਮੇਘਾਲਿਆ ਦੀਆਂ ਖੇਤਰੀ ਕਮੇਟੀਆਂ ਨੇ ਅੰਤਰ-ਰਾਜੀ ਸਰਹੱਦ ਸਮੇਤ ਤਿੰਨ ਵਿਵਾਦਤ ਇਲਾਕਿਆਂ ਬਾਰੇ ਅੱਜ ਇੱਥੇ ਚਰਚਾ ਕੀਤੀ। ਇਹ ਜਾਣਕਾਰੀ ਇਨ੍ਹਾਂ ਪੈਨਲਾਂ ਦੀ ਅਗਵਾਈ ਕਰ ਰਹੇ ਦੋਵਾਂ ਸੂਬਿਆਂ ਦੇ ਮੰਤਰੀਆਂ ਨੇ ਦਿੱਤੀ। ਮੰਤਰੀਆਂ ਨੇ ਕਿਹਾ ਕਿ ਇਨ੍ਹਾਂ ਮਸਲਿਆਂ ਸਬੰਧੀ ਅਗਲੇ ਮਹੀਨੇ ਇਸ ਥਾਂ ’ਤੇ ਮੁੜ ਇਕੱਠੇ ਹੋਣਗੇ ਅਤੇ ਇਸ ਤੋਂ ਪਹਿਲਾਂ ਟਕਰਾਅ ਵਾਲੇ ਇਲਾਕਿਆਂ ਵਿੱਚ ਇੱਕ ਦਾ ਸਾਂਝੇ ਤੌਰ ’ਤੇ ਦੌਰਾ ਕਰਨਗੇ। ਅਸਾਮ ਸਰਹੱਦੀ ਸੁਰੱਖਿਆ ਤੇ ਵਿਕਾਸ ਮੰਤਰੀ ਅਤੁਲ ਬੋਰਾ ਨੇ ਕਿਹਾ, ‘‘ਅਸੀਂ ਅੱਜ ਤਿੰਨ ਵਿਵਾਦਤ ਇਲਾਕਿਆਂ ਬਾਰੇ ਚਰਚਾ ਕੀਤੀ। ਅਸੀਂ ਮੇਘਾਲਿਆ ਸਰਕਾਰ ਦਾ ਪੱਖ ਸੁਣਿਆ। ਦੋਵਾਂ ਸੂਬਿਆਂ ਦੇ ਮੰਤਰੀ, ਵਿਧਾਇਕ ਅਤੇ ਉੱਚ ਅਧਿਕਾਰੀ ਵੀ ਮੌਜੂਦ ਸਨ।’’ -ਪੀਟੀਆਈ



News Source link

- Advertisement -

More articles

- Advertisement -

Latest article