24.6 C
Patiāla
Wednesday, May 1, 2024

ਘੱਗਰ: ਬੌਪੁਰ ਅਤੇ ਗੁਲਾਹੜ ਵਿੱਚ ਪਏ ਪਾੜ ਪੂਰੇ

Must read


ਗੁਰਦੀਪ ਸਿੰਘ ਲਾਲੀ/ਕਰਮਵੀਰ ਸੈਣੀ
ਸੰਗਰੂਰ/ਮੂਨਕ, 20 ਜੁਲਾਈ
ਇੱਥੇ ਮੂਨਕ ਅਤੇ ਖਨੌਰੀ ਇਲਾਕੇ ’ਚ ਘੱਗਰ ਦਰਿਆ ’ਚ ਪਏ ਪਾੜਾਂ ਵਿੱਚੋਂ ਦੋ ਵੱਡੇ ਪਾੜ ਪੂਰ ਲਏ ਹਨ ਜਿਨ੍ਹਾਂ ’ਚੋ ਇੱਕ ਪਿੰਡ ਬੌਪੁਰ ਵਿੱਚ 180 ਫੁੱਟ ਚੌੜਾ ਅਤੇ ਗੁਲਾਹੜ ਵਿੱਚ 250 ਫੁੱਟ ਚੌੜਾ ਪਾੜ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੰਗਰੂਰ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਹੜ੍ਹ ਦੀ ਮਾਰ ਹੇਠ ਆਏ ਖਨੌਰੀ ਤੇ ਮੂਨਕ ਦੇ ਇਲਾਕਿਆਂ ’ਚ ਰਾਹਤ ਕਾਰਜਾਂ ਦੇ ਨਾਲ-ਨਾਲ ਘੱਗਰ ਨਦੀ ਦੇ ਕਿਨਾਰਿਆਂ ’ਚ ਪਏ ਪਾੜਾਂ ਨੂੰ ਪੂਰਨ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਟੀਮਾਂ ਵੱਲੋਂ ਦੋ ਹੋਰ ਪਾੜਾਂ ਨੂੰ ਕਾਮਯਾਬੀ ਨਾਲ ਪੂਰ ਲਿਆ ਗਿਆ ਹੈ।
ਡੀਸੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਪਿੰਡ ਬੌਪੁਰ ਵਿੱਚ ਤਕਰੀਬਨ 180 ਫੁੱਟ ਦਾ ਪਾੜ ਪੈ ਗਿਆ ਸੀ ਜਿਸ ਨੂੰ ਪੂਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਟੀਮਾਂ ਵੱਲੋਂ ਕਿਨਾਰਿਆਂ ਦੇ ਉਪਰਲੇ ਪਾਸੇ ਗੋਲਾਕਾਰ ਢੰਗ ਨਾਲ ਮਿੱਟੀ ਦੀਆਂ ਬੋਰੀਆ ਲਾ ਕੇ ਪਾਣੀ ਦੇ ਤੇਜ਼ ਵਹਾਅ ਨੂੰ ਬਾਹਰ ਵਗਣ ਤੋਂ ਰੋਕ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਗੁਲਾਹੜ ਵਿੱਚ ਪਏ ਤਕਰੀਬਨ 250 ਫੁੱਟ ਦੇ ਵੱਡੇ ਪਾੜ ਨੂੰ ਇਸੇ ਢੰਗ ਨਾਲ ਪੂਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਘੱਗਰ ਦਰਿਆ ਵਿੱਚ ਪਏ ਬਾਕੀ ਪਾੜਾਂ ਨੂੰ ਪੂਰਨ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦਰਿਆ ਵਿੱਚ ਪਏ ਪਾੜਾਂ ਨੂੰ ਪੂਰਨ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਰਾਹਤ ਅਤੇ ਮੁੜ ਵਸੇਬੇ ਦੇ ਕੰਮ ਵੀ ਲਗਾਤਾਰ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੜ੍ਹਾਂ ਕਾਰਨ ਤਬਾਹ ਹੋਏ ਝੋਨੇ ਦੀ ਫ਼ਸਲ ਦੀ ਮੁੜ ਲਵਾਈ ਲਈ ਪਨੀਰੀ ਮੁਹੱਈਆ ਕਰਵਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ।



News Source link

- Advertisement -

More articles

- Advertisement -

Latest article