36 C
Patiāla
Tuesday, May 14, 2024

ਏਸੀਐੱਮਐੱਮ ਅਦਾਲਤ ਬ੍ਰਿਜ ਭੂਸ਼ਨ ਖ਼ਿਲਾਫ਼ ਜਿਨਸੀ ਸ਼ੋਸ਼ਣ ਮਾਮਲੇ ਦੀ ਸੁਣਵਾਈ ਕਰੇਗੀ

Must read


ਨਵੀਂ ਦਿੱਲੀ, 22 ਜੂਨ

ਰਾਸ਼ਟਰੀ ਰਾਜਧਾਨੀ ਦੇ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ (ਸੀਐੱਮਐੱਮ) ਨੇ ਛੇ ਮਹਿਲਾ ਪਹਿਲਵਾਨਾਂ ਵੱਲੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਵਿਰੁੱਧ ਦਰਜ ਕੀਤੇ ਜਿਨਸੀ ਸ਼ੋਸ਼ਣ ਮਾਮਲੇ ਨੂੰ ਉਸ ਅਦਾਲਤ ਦੇ ਹਵਾਲੇ ਕਰ ਦਿੱਤਾ, ਜੋ ਇੱਕ ਸਬੰਧਤ ਮਾਮਲਾ ਪਹਿਲਾਂ ਹੀ ਸੁਣ ਰਹੀ ਹੈ। ਸੀਐੱਮਐੱਮ ਮਹਿਮਾ ਰਾਏ ਸਿੰਘ ਨੇ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਨਾਲ ਸਬੰਧਤ ਕੇਸ ਅਤੇ ਦਿੱਲੀ ਪੁਲੀਸ ਦੀ ਚਾਰਜਸ਼ੀਟ ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ (ਏਸੀਐੱਮਐੱਮ) ਹਰਜੀਤ ਸਿੰਘ ਜਸਪਾਲ ਨੂੰ ਭੇਜ ਦਿੱਤੀ। ਇਹ ਅਦਾਲਤ ਕੇਸ ਦੀ ਸੁਣਵਾਈ 27 ਜੂਨ ਨੂੰ ਕਰੇਗੀ।





News Source link

- Advertisement -

More articles

- Advertisement -

Latest article