35.7 C
Patiāla
Friday, May 10, 2024

ਬਠਿੰਡਾ ਦੇ ਸੇਵਾ ਕੇਂਦਰ ’ਚੋਂ 20 ਲੱਖ ਦੀ ਚੋਰੀ

Must read


ਪੱਤਰ ਪ੍ਰੇਰਕ

ਬਠਿੰਡਾ, 17 ਜੂਨ

ਬਠਿੰਡਾ ਦੇ ਸਕੱਤਰੇਤ ਵਿੱਚ ਬਣੇ ਸੇਵਾ ਕੇਂਦਰ ਵਿੱਚੋਂ ਬੀਤੀ ਰਾਤ ਚੋਰ ਲੱਖਾਂ ਰੁਪਏ ਦੀ ਨਗਦੀ ਉਡਾ ਕੇ ਲੈ ਗਏ ਹਨ। ਸਟਾਫ਼ ਨੂੰ ਚੋਰੀ ਦੀ ਵਾਰਦਾਤ ਬਾਰੇ ਸ਼ਨਿਚਰਵਾਰ ਸਵੇਰੇ ਪਤਾ ਲੱਗਿਆ। ਇਸ ਮਗਰੋਂ ਸਥਾਨਕ ਪੁਲੀਸ ਨੇ ਸੇਵਾ ਕੇਂਦਰ ਨੂੰ ਸੀਲ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਚੋਰਾਂ ਨੇ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਸੇਵਾ ਕੇਂਦਰ ਦਾ ਦਰਵਾਜ਼ਾ ਤੋੜ ਕੇ 20 ਲੱਖ ਦੀ ਨਗਦੀ ਚੋਰੀ ਕੀਤੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ, ਐੱਸਐੱਸਪੀ ਅਤੇ ਏਡੀਜੀਪੀ ਵਰਗੇ ਵੱਡੇ ਅਫ਼ਸਰਾਂ ਦੇ ਦਫ਼ਤਰਾਂ ਦੇ ਐਨ ਨੱਕ ਹੇਠ ਅਜਿਹੀ ਵਾਰਦਾਤ ਵਾਪਰਨ ਨਾਲ ਸੁਰੱਖਿਆ ਪ੍ਰਣਾਲੀ ’ਤੇ ਸਵਾਲੀਆ ਚਿੰਨ੍ਹ ਲੱਗ ਗਏ ਹਨ। ਦੱਸਣਯੋਗ ਹੈ ਕਿ ਬਠਿੰਡਾ ਦਾ ਇਹ ਸੇਵਾ ਕੇਂਦਰ ਇੱਕ ਨਿੱਜੀ ਕੰਪਨੀ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਦੀ ਨਿਗਰਾਨੀ ਹੇਠ ਚਲਾਇਆ ਜਾ ਰਿਹਾ ਹੈ, ਜਿੱਥੇ ਹਰ ਤਰ੍ਹਾਂ ਦੀ ਫ਼ੀਸ ਭਰੀ ਜਾਂਦੀ ਹੈ। ਥਾਣਾ ਸਿਵਲ  ਲਾਈਨ ਦੇ ਇੰਸਪੈਕਟਰ ਯਾਦਵਿੰਦਰ ਸਿੰਘ ਬਰਾੜ ਸਮੇਤ ਅਤੇ ਜ਼ਿਲ੍ਹੇ ਦੇ ਡੀਐਸਪੀ ਸਿਟੀ ਦੀ ਨਿਗਰਾਨੀ ਵਾਲੀ ਟੀਮ ਨੇ ਸੇਵਾ ਕੇਂਦਰ ਦੇ ਕੈਸ਼ ਨਾਲ ਸਬੰਧਤ ਮੁਲਾਜ਼ਮ ਤੋਂ ਪੁੱਛ-ਪੜਤਾਲ ਕੀਤੀ ਹੈ। ਫੋਰੈਂਸਿਕ ਮਾਹਿਰ ਦੀ ਟੀਮਾਂ ਨੇ ਘਟਨਾ ਸਥਾਨ ਤੋਂ ਨਮੂਨੇ ਲਏ ਹਨ। ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਇੰਸਪੈਕਟਰ ਕਿਹਾ ਕਿ ਵੱਖ-ਵੱਖ ਟੀਮਾਂ ਇਸ ਮਾਮਲੇ ’ਤੇ ਕੰਮ ਕਰ ਰਹੀਆਂ ਹਨ।





News Source link

- Advertisement -

More articles

- Advertisement -

Latest article